ਹੱਸਦੇ-ਵੱਸਦੇ ਪਰਿਵਾਰ 'ਤੇ ਇੰਨਾ ਕਹਿਰ ਵਰ੍ਹੇਗਾ, ਕਿਸੇ ਨੇ ਨਹੀਂ ਸੀ ਸੋਚਿਆ, ਇੱਕਠੇ ਬਲੇ 3 ਜੀਆਂ ਦੇ ਸਿਵੇ
Sunday, Apr 14, 2024 - 04:52 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਕੁਦਰਤ ਦਾ ਕਹਿਰ ਇੱਕ ਹੱਸਦੇ-ਵੱਸਦੇ ਪਰਿਵਾਰ 'ਤੇ ਇੰਝ ਵਰ੍ਹੇਗਾ, ਇਸ ਦਾ ਕਿਸੇ ਨੂੰ ਕੁੱਝ ਵੀ ਨਹੀਂ ਪਤਾ ਸੀ। ਅਜਿਹੀ ਘਟਨਾ ਮੁਕਤਸਰ ਦੇ ਇੱਕ ਹੱਸਦੇ-ਵੱਸਦੇ ਪਰਿਵਾਰ ਨਾਲ ਵਾਪਰੀ। ਇਕ ਭਿਆਨਕ ਹਾਦਸੇ ਨੇ ਜਿੱਥੇ ਇੱਕ ਪਰਿਵਾਰ ਦੇ ਤਿੰਨ ਜੀਅ ਖੋਹ ਲਏ, ਉੱਥੇ ਹੀ ਦੋ ਮਾਸੂਮਾਂ ਤੋਂ ਉਨ੍ਹਾਂ ਦਾ ਪਿਤਾ ਅਤੇ ਦਾਦਾ-ਦਾਦੀ ਖੋਹ ਲਏ। ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ- ਬਠਿੰਡਾ ਮੁੱਖ ਮਾਰਗ 'ਤੇ ਸਥਿਤ ਪਿੰਡ ਬੁੱਟਰ ਸ਼ਰੀਂਹ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮਾਰੇ ਗਏ ਮਾਂ ਜਸਵਿੰਦਰ ਕੌਰ, ਪਿਤਾ ਦਰਸ਼ਨ ਸਿੰਘ ਢਿੱਲੋਂ ਤੇ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ ਦਾ ਅੱਜ ਤਿੰਨ ਦਿਨਾਂ ਬਾਅਦ ਸਥਾਨਕ ਜਲਾਲਾਬਾਦ ਰੋਡ 'ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਇੱਕੋ ਸਮੇਂ ਮਾਂ-ਪਿਓ ਤੇ ਪੁੱਤ ਦੇ ਬਲੇ ਸਿਵਿਆਂ ਕਾਰਨ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ। ਜਿੱਥੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ । ਇਸ ਭਿਆਨਕ ਸੜਕ ਹਾਦਸੇ ਨੇ ਹੱਸਦਾ-ਵੱਸਦਾ ਪੂਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਦਰਦਨਾਕ ਸੜਕ ਹਾਦਸੇ ਨੇ ਜਿੱਥੇ ਭੈਣਾਂ ਤੋਂ ਇਕਲੌਤਾ ਭਰਾ ਅਤੇ ਮਾਂ-ਪਿਓ ਦਾ ਸਾਇਆ ਖੋਹ ਲਿਆ ਹੈ, ਉੱਥੇ ਹੀ ਇਕ ਧੀ ਦੇ ਸਿਰ ਦਾ ਸਾਈਂ ਅਤੇ ਦੋ ਮਾਸੂਮ ਬੱਚਿਆਂ ਤੋਂ ਪਿਓ ਤੇ ਦਾਦਾ-ਦਾਦੀ ਦਾ ਪਿਆਰ ਖੋਹ ਲਿਆ ਹੈ।
ਮ੍ਰਿਤਕ ਦਰਸ਼ਨ ਸਿੰਘ ਢਿੱਲੋ ਅਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ ਟੇਲਰਿੰਗ ਦਾ ਕੰਮ ਕਰਦੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਘਰ ਵਿੱਚ ਇਹ ਦੋਵੇਂ ਪਿਓ-ਪੁੱਤ ਹੀ ਕਮਾਈ ਦਾ ਸਾਧਨ ਸਨ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਵਿੱਛੜੀਆਂ ਰੂਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8