ਸਿਵਲ ਸਰਜਨ ਦਫ਼ਤਰ ਦੇ ਫੂਡ ਸੇਫਟੀ ਵਿੰਗ ਦੀ ਕਾਰਜਪ੍ਰਣਾਲੀ ਦਾ ਵੀ ਜਵਾਬ ਨਹੀਂ!
Friday, Jan 24, 2025 - 11:13 AM (IST)
ਜਲੰਧਰ (ਰੱਤਾ)–ਸਿਵਲ ਸਰਜਨ ਦਫ਼ਤਰ ਦੇ ਫੂਡ ਸੇਫਟੀ ਵਿੰਗ ਦੀ ਸ਼ੱਕੀ ਅਤੇ ਘਟੀਆ ਕਾਰਜਪ੍ਰਣਾਲੀ ਦਾ ਵੀ ਇਸ ਲਈ ਕੋਈ ਜਵਾਬ ਨਹੀਂ ਕਿਉਂਕਿ ਇਸ ਵਿੰਗ ਦੇ ਅਧਿਕਾਰੀ ਸੈਂਪਲ ਭਰਨ ਦੀ ਕਾਰਵਾਈ ਕਰਨ ਸਬੰਧੀ ਮੀਡੀਆ ਨੂੰ ਜਾਣਕਾਰੀ ਆਪਣੀ ਮਰਜ਼ੀ ਨਾਲ ਹੀ ਦਿੰਦੇ ਹਨ। ਜ਼ਿਕਰਯੋਗ ਹੈ ਕਿ ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਾਉਣ ਲਈ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਇਕ ਫੂਡ ਸੇਫਟੀ ਵਿੰਗ ਸਥਾਪਤ ਕੀਤਾ ਹੋਇਆ ਹੈ ਅਤੇ ਇਸ ਵਿੰਗ ਦੀ ਜ਼ਿੰਮੇਵਾਰੀ ਸਮੇਂ-ਸਮੇਂ ’ਤੇ ਸਬੰਧਤ ਜ਼ਿਲ੍ਹੇ ਵਿਚੋਂ ਖੁਰਾਕ ਪਦਾਰਥਾਂ ਦਾ ਸੈਂਪਲ ਭਰਨ ਦੀ ਹੁੰਦੀ ਹੈ। ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਹਰ ਜ਼ਿਲ੍ਹੇ ਵਿਚ ਘਟੀਆ ਅਤੇ ਮਿਲਾਵਟੀ ਖੁਰਾਕ ਪਦਾਰਥਾਂ ਦੀ ਵਿਕਰੀ ਧੜੱਲੇ ਨਾਲ ਕੀਤੀ ਜਾਂਦੀ ਹੈ ਪਰ ਫੂਡ ਸੇਫਟੀ ਵਿੰਗ ਦੇ ਅਧਿਕਾਰੀ ਅਤੇ ਕਰਮਚਾਰੀ ਸਿਰਫ਼ ਆਪਣੀ ਮਰਜ਼ੀ ਨਾਲ ਹੀ ਖੁਰਾਕ ਪਦਾਰਥਾਂ ਦੇ ਸੈਂਪਲ ਭਰਨ ਦੀ ਪ੍ਰਕਿਰਿਆ ਨੂੰ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ : ਸ਼ਹੀਦ 'ਅਗਨੀਵੀਰ' ਲਵਪ੍ਰੀਤ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫੂਡ ਸੇਫਟੀ ਵਿੰਗ ਜਿਸ ਦਿਨ ਖੁਰਾਕ ਪਦਾਰਥਾਂ ਦੇ ਸੈਂਪਲ ਭਰਦਾ ਹੈ, ਪਤਾ ਨਹੀਂ ਕਿਸ ਹਿੱਤ ਵਿਚ ਮੀਡੀਆ ਨੂੰ ਉਸ ਦਿਨ ਜਾਣਕਾਰੀ ਨਹੀਂ ਦਿੰਦਾ, ਸਗੋਂ ਉਹੀ ਜਾਣਕਾਰੀ ਅਗਲੇ ਦਿਨ ਦਿੱਤੀ ਜਾਂਦੀ ਹੈ। ਫੂਡ ਸੇਫਟੀ ਵਿੰਗ ਨੇ ਜ਼ਿਲ੍ਹੇ ਵਿਚੋਂ 22 ਜਨਵਰੀ ਨੂੰ ਪੈਕਡ ਪਾਣੀ ਦੇ 8 ਅਤੇ ਹੋਰ ਖੁਰਾਕ ਪਦਾਰਥਾਂ ਦੇ 5 ਸੈਂਪਲ ਭਰੇ ਪਰ ਉਸ ਦੀ ਜਾਣਕਾਰੀ 23 ਜਨਵਰੀ ਨੂੰ ਦਿੱਤੀ ਗਈ। ਇਸ ਪਿੱਛੇ ਕੀ ਕਾਰਨ ਹੈ ਇਹ ਤਾਂ ਫੂਡ ਸੇਫਟੀ ਵਿੰਗ ਦੇ ਅਧਿਕਾਰੀ ਹੀ ਦੱਸ ਸਕਦੇ ਹਨ।
ਇਹ ਵੀ ਪੜ੍ਹੋ : UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e