ਲੜਾਈ-ਝਗੜੇ ਦੇ ਕੇਸ ''ਚ 2 ਸਾਲਾਂ ਤੋਂ ਭਗੌੜਾ ਕਾਬੂ

Thursday, Jul 13, 2017 - 02:53 AM (IST)

ਲੜਾਈ-ਝਗੜੇ ਦੇ ਕੇਸ ''ਚ 2 ਸਾਲਾਂ ਤੋਂ ਭਗੌੜਾ ਕਾਬੂ

ਸੁਲਤਾਨਪੁਰ ਲੋਧੀ,   (ਸੋਢੀ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਕ ਲੜਾਈ-ਝਗੜੇ ਦੇ ਕੇਸ 'ਚ 2 ਸਾਲਾਂ ਤੋਂ ਭਗੌੜੇ ਮੁਲਜ਼ਮ ਰਾਜੀਵ ਕੁਮਾਰ ਉਰਫ ਗਜਨੀ ਪੁੱਤਰ ਬਿਕਰਮ ਸਿੰਘ ਪਿੰਡ ਸੱਧੂਵਾਲ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ.  ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਰਾਜੀਵ ਕੁਮਾਰ ਖਿਲਾਫ 2 ਸਾਲ ਪਹਿਲਾਂ ਇਕ ਲੜਾਈ-ਝਗੜੇ ਦੇ ਮਾਮਲੇ ਸਬੰਧੀ ਮੁਕੱਦਮਾ ਨੰਬਰ 125 ਦਰਜ ਸੀ ਤੇ ਮੁਲਜ਼ਮ ਉਸ ਸਮੇਂ ਦੁਬਈ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਉਹ ਦੁਬਈ ਤੋਂ ਵਾਪਸ ਆ ਕੇ ਲੁਕ ਕੇ ਰਹਿੰਦਾ ਰਿਹਾ, ਜਿਸ ਦੀ ਰੇਕੀ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਸਮੇਂ ਉਨ੍ਹਾਂ ਨਾਲ ਏ. ਐੱਸ. ਆਈ. ਅਮਰਜੀਤ ਸਿੰਘ ਤੇ ਹੌਲਦਾਰ ਸ਼ਬੇਗ ਸਿੰਘ ਤੋਂ ਇਲਾਵਾ ਐੱਸ. ਐੱਚ. ਓ. ਦੇ ਰੀਡਰ ਅਮਰਜੀਤ ਸਿੰਘ ਹਾਜ਼ਰ ਸੀ।


Related News