ਖੁਸ਼ਖਬਰੀ : ‘ਉਜਵਲਾ’ ਲਾਭਪਾਤਰੀਆਂ ਨੂੰ 3 ਮਹੀਨੇ ਮੁਫਤ ਮਿਲੇਗਾ ਗੈਸ ਸਿਲੰਡਰ

Wednesday, Apr 08, 2020 - 09:40 AM (IST)

ਖੁਸ਼ਖਬਰੀ : ‘ਉਜਵਲਾ’ ਲਾਭਪਾਤਰੀਆਂ ਨੂੰ 3 ਮਹੀਨੇ ਮੁਫਤ ਮਿਲੇਗਾ ਗੈਸ ਸਿਲੰਡਰ

ਚੰਡੀਗੜ੍ਹ (ਸ਼ਰਮਾ)- ਭਾਰਤ ਸਰਕਾਰ ਵਲੋਂ ‘ਉਜਵਲਾ’ ਯੋਜਨਾ ਦੇ ਤਹਿਤ ਸਾਰੇ ਲਾਭਪਾਤਰੀਆਂ ਲਈ ਅਗਲੇ 3 ਮਹੀਨਿਆਂ ਲਈ ਮੁਫ਼ਤ ਸਿਲੰਡਰ ਰੀਫਿਲ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਵ 1 ਅਪ੍ਰੈਲ ਤੋਂ 30 ਜੂਨ ਦੌਰਾਨ ਇਹ ਸਹੂਲਤ ਉਕਤ ਲਾਭਪਾਤਰੀਆਂ ਲਈ ਉਪਲਬਧ ਹੋਵੇਗੀ। ਜਾਣਕਾਰੀ ਅਨੁਸਾਰ ਨਿਗਮ ਵਲੋਂ 8 ਕਰੋੜ ਪੀ. ਐੱਮ. ਯੂ. ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ) ਅਧੀਨ ਲਾਭਪਾਤਰੀ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਮੁਫ਼ਤ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ‘ਉਜਵਲਾ’ ਲਾਭਪਾਤਰੀਆਂ ਦੇ ਲਿੰਕ ਕੀਤੇ ਬੈਂਕ ਖਾਤਿਆਂ ’ਚ ਅਗਾਊਂ ਤੌਰ ’ਤੇ ਮੁਫ਼ਤ ਐੱਲ. ਪੀ. ਜੀ. ਗੈਸ ਖਰੀਦਣ ਲਈ ਇਸ ਰਾਸ਼ੀ ਦਾ ਅਪ੍ਰੈਲ 2020 ਲਈ ਰੀਫਿਲ ਲਾਗਤ ਦਾ ਸਾਰਾ ਆਰ. ਐੱਸ. ਪੀ. ਅਗਾਊਂ ਤੌਰ ’ਤੇ ਟਰਾਂਸਫਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਕੈਪਟਨ ਦੇ ਨਿਰਦੇਸ਼ਾਂ ’ਤੇ ਪੈਨਸ਼ਨਧਾਰਕਾਂ ਤੇ ਮਨਰੇਗਾ ਮਜ਼ਦੂਰਾਂ ਲਈ ਜਾਰੀ ਹੋਏ ਕਰੋੜਾਂ ਰੁਪਏ    

ਪੜ੍ਹੋ ਇਹ ਵੀ ਖਬਰ - ਕਣਕ ਦੀ ਫਸਲ ਲਈ ਸਰਾਪ ਬਣੇ ਕੋਰੋਨਾ ਅਤੇ ਮੌਸਮ 

ਦੱਸ ਦੇਈਏ ਕਿ ਇਕ ਲਾਭਪਾਤਰੀ ਹਰ ਮਹੀਨੇ ਇਕ ਸਿਲੰਡਰ ਪ੍ਰਾਪਤ ਕਰਨ ਦਾ ਹੱਕਦਾਰ ਹੈ। ਲਾਭਪਾਤਰੀ ਅੰਤਿਮ ਰੀਫਿਲ ਪ੍ਰਾਪਤ ਹੋਣ ਦੇ 15 ਦਿਨਾਂ ਬਾਅਦ ਹੀ ਅਗਲੀ ਰੀਫਿਲ ਬੁੱਕ ਕਰ ਸਕਦਾ ਹੈ। ਰੀਫਿਲ ਦੀ ਬੁਕਿੰਗ ਆਈ. ਵੀ. ਆਰ. ਐੱਸ. ਜਾਂ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ।


author

rajwinder kaur

Content Editor

Related News