ਰੂਪਨਗਰ ਦੇ ਇਸ ਪਿੰਡ ''ਚ ਲੋਕਾਂ ਨੂੰ ਮੁਫਤ ''ਚ ਮਿਲਦੀ ਹੈ ਰਸੋਈ ਗੈਸ

Wednesday, Jul 22, 2020 - 06:22 PM (IST)

ਰੂਪਨਗਰ ਦੇ ਇਸ ਪਿੰਡ ''ਚ ਲੋਕਾਂ ਨੂੰ ਮੁਫਤ ''ਚ ਮਿਲਦੀ ਹੈ ਰਸੋਈ ਗੈਸ

ਰੂਪਨਗਰ— ਰੂਪਨਗਰ ਦੇ ਪਿੰਡ ਬਹਾਦੁਰਪੁਰ 'ਚ ਪਿਛਲੇ 9 ਸਾਲਾਂ ਤੋਂ ਐੱਲ. ਪੀ. ਜੀ. ਗੈਸ ਦਾ ਸਿਲੰਡਰ ਨਹੀਂ ਆਇਆ ਹੈ। ਇਥੇ ਹਰ ਘਰ ਨੂੰ ਮੁਫਤ 'ਚ ਰਸੋਈ ਗੈਸ ਉਪਲੱਬਧ ਹੋ ਰਹੀ ਹੈ। ਇਥੇ ਪੰਜਾਬ ਦੇ ਦਿਲਬਾਰ ਸਿੰਘ ਦੀ ਡੇਅਰੀ ਕੂੜੇ ਦਾ ਸਰਬੋਤਮ ਪ੍ਰਬੰਧਨ ਦੀ ਸੀਖ ਦਿੰਦੀ ਹੈ। ਇਹ ਉਸ ਪ੍ਰਸੰਗ 'ਚ ਹੋਰ ਵੀ ਮਹੱਤਵਪੂਰਨ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਿਹਾਇਸ਼ੀ ਖੇਤਰਾਂ ਅਤੇ ਨਦੀਆਂ ਦੇ ਕੋਲ ਡੇਅਰੀ ਜਾਂ ਗਊਸ਼ਲਾਵਾਂ ਸਥਾਪਤ ਕਰਨ 'ਤੇ ਰੋਕ ਲਗਾ ਦਿੱਤੀ ਹੈ। ਬੋਰਡ ਦਾ ਮੰਨਣਾ ਹੈ ਕਿ ਇਕ ਪਾਸੇ ਜਿੱਥੇ ਡੇਅਰੀਆਂ ਨਦੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ, ਉਥੇ ਹੀ ਡੇਅਰੀ ਮਾਲਕ ਸਵਾਲ ਪੁੱਛ ਰਹੇ ਹਨ ਕਿ ਉਹ ਡੇਅਰੀਆਂ ਕਿੱਥੇ ਲਗਾਉਣ। ਰੂਪਨਗਰ ਦੇ ਪਿੰਡ ਬਹਾਦੁਰਪੁਰ ਵਾਸੀ ਦਿਲਬਾਰ ਸਿੰਘ ਦੀਆਂ 150 ਗਊਆਂ ਵਾਲੀ ਕਮਰਸ਼ੀਅਲ ਡੇਅਰੀ ਸਤਲੁਜ ਨਦੀ ਦੇ ਕੰਢੇ ਬਣੇ ਇਸ ਪਿੰਡ 'ਚ ਹੈ, ਜਿੱਥੋਂ ਰੋਜ਼ਾਨਾ 2500 ਕਿਲੋ ਗੋਬਰ ਨਿਕਲਦਾ ਹੈ ਪਰ ਇਕ ਬੂੰਦ ਵੀ ਸਤਲੁਜ 'ਚ, ਸੀਵਰੇਜ 'ਚ ਜਾਂ ਪਿੰਡ ਦੇ ਛੱਪੜ 'ਚ ਨਹੀਂ ਜਾਂਦਾ ਹੈ।

ਉਨ੍ਹਾਂ ਨੇ ਗੋਬਰ ਅਤੇ ਪਿਸ਼ਾਬ ਦੀ ਇਸ ਸਮੱਸਿਆ ਨੂੰ ਮੌਕੇ 'ਚ ਬਦਲ ਕੇ ਪੂਰੇ ਪਿੰਡ ਨੂੰ ਨਾ ਸਿਰਫ ਰਸੋਈ ਗੈਸ ਉਪਲੱਬਧ ਕਰਵਾ ਦਿੱਤੀ ਹੈ ਸਗੋਂ ਕਿਸਾਨਾਂ ਨੂੰ ਜੈਵਿਕ ਖਾਧ ਵੀ ਦੇ ਰਹੇ ਹਨ।
ਗੋਬਰ, ਪਿਸ਼ਾਬ ਨੂੰ ਵੱਖ-ਵੱਖ ਟੈਂਕਾਂ 'ਚ ਇਕੱਠਾ ਕਰਕੇ ਉਸ ਨੂੰ ਸਾੜਨ ਵਾਲੀ ਗੈਸ 'ਚ ਬਦਲਦੇ ਹਨ। ਇਥੋਂ ਹੀ ਇਕ ਪਾਈਪ ਦੇ ਜ਼ਰੀਏ ਸਾਰੇ ਘਰਾਂ ਨੂੰ ਕੁਨੈਕਸ਼ਨ ਦਿੱਤੇ ਗਏ ਹਨ। 100 ਘਰਾਂ ਵਾਲੇ ਇਸ ਛੋਟੇ ਜਿਹੇ ਪਿੰਡ 'ਚ ਜੋ ਵੱਡਾ ਕੰਮ ਹੋਇਆ ਹੈ, ਉਹ ਪੂਰੇ ਦੇਸ਼ ਦੇ ਸਾਹਮਣੇ ਇਕ ਵੱਡੀ ਸਿਸਾਲ ਹੈ ਪਰ ਦਿਲਬਾਰ ਸਿੰਘ ਮਹਿਸੂਸ ਕਰਦੇ ਹਨ ਕਿ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਹ ਦੱਸਦੇ ਹਨ ਕਿ ਦੇਸ਼ ਦੀ 70 ਫੀਸਦੀ ਖਾਧ, ਰਸੋਈ ਗੈਸ ਅਤੇ ਬਿਜਲੀ ਆਦਿ ਦੀਆਂ ਲੋੜਾਂ ਪਸ਼ੂਆਂ ਦੀ ਗੰਦਗੀਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਜੇਕਰ ਇਸ ਦਾ ਇਕ ਤੰਤਰ ਵਿਕਸਿਤ ਕਰ ਲਿਆ ਜਾਵੇ। ਇਸ ਨਾਲ ਜਿੱਥੇ ਨਦੀਆਂ ਨਾਲਿਆਂ ਦਾ ਪਾਣੀ ਸਾਫ ਰਹੇਗਾ, ਉਥੇ ਹੀ ਲੋਕਾਂ ਨੂੰ ਗੈਸ, ਬਿਜਲੀ ਅਤੇ ਖਾਦ ਆਦਿ ਵੀ ਮੁਫਤ ਮਿਲ ਸਕਦੀ ਹੈ।

ਉਹ ਦੱਸਦੇ ਹਨ ਕਿ ਸਾਡੇ ਕੋਲ ਰੋਜ਼ਾਨਾ 7 ਸਿਲੰਡਰ ਜਿੰਨੀ ਗੈਸ ਰੋਜ਼ਾਨਾ ਨਿਕਲਦੀ ਹੈ। ਯਾਨੀ ਜੇਕਰ ਅੱਜ ਸਿਲੰਡਰ ਦੀ ਕੀਮਤ 600 ਰੁਪਏ ਹੈ ਤਾਂ ਪੂਰੇ ਸਾਲ ਭਰ 'ਚ 18 ਲੱਖ ਰੁਪਏ ਦੀ ਗੈਸ ਪਿੰਡ ਦੇ ਲੋਕਾਂ ਨੂੰ ਮੁਫਤ ਮਿਲਦੀ ਹੈ। ਬਚਿਆ ਹੋਇਆ ਗੋਬਰ ਜੈਵਿਕ ਖਾਧ 'ਚ ਬਦਲ ਜਾਂਦਾ ਹੈ। ਦਿਲਬਾਰ ਸਿੰਘ ਕਹਿੰਦੇ ਹਨ ਕਿ ਜੇਕਰ ਇਸ ਖਾਧ ਦੀ ਵਰਤੋਂ ਕੀਤੀ ਜਾਵੇ ਤਾਂ ਰਸਾਇਣਕ ਖਾਧ ਦੀ ਲੋੜ ਸਿਰਫ 10 ਫੀਸਦੀ ਰਹਿ ਜਾਂਦੀ ਹੈ। ਦਿਲਬਾਰ ਦਾ ਪਰਿਵਾਰ ਦੁਬਈ 'ਚ ਸਕ੍ਰੈਪ ਦਾ ਕੰਮ ਕਰਦਾ ਹੈ ਅਤੇ ਇਹ ਮਾਡਲ ਉਹ ਉਥੋਂ ਲੈ ਕੇ ਆਏ ਸਨ।


author

shivani attri

Content Editor

Related News