ਓ. ਐੱਲ. ਐੱਕਸ. ਜ਼ਰੀਏ 6 ਲੋਕਾਂ ਨਾਲ ਹੋਈ ਆਨਲਾਈਨ ਠੱਗੀ, ਇੰਝ ਹੋਇਆ ਖ਼ੁਲਾਸਾ
Thursday, Oct 29, 2020 - 02:16 PM (IST)
ਚੰਡੀਗੜ੍ਹ (ਸੁਸ਼ੀਲ) : ਸ਼ਹਿਰ 'ਚ ਪੇਅ ਟੀ. ਐੱਮ. ਅਪਗਰੇਡ ਕਰਨ, ਨੌਕਰੀ ਦਿਵਾਉਣ ਅਤੇ ਸੋਫਾ ਵੇਚਣ ਦੇ ਨਾਂ 'ਤੇ ਵੱਖ-ਵੱਖ ਥਾਂਈਂ ਰਹਿਣ ਵਾਲੇ 6 ਲੋਕਾਂ ਤੋਂ ਠੱਗਾਂ ਨੇ ਹਜ਼ਾਰਾਂ ਦੀ ਨਕਦੀ ਠੱਗ ਲਈ। ਸਾਈਬਰ ਸੈੱਲ 'ਚ ਮਾਮਲੇ ਦੀ ਜਾਂਚ ਤੋਂ ਬਾਅਦ ਸੈਕਟਰ-39 ਥਾਣੇ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
60 ਹਜ਼ਾਰ ਲਈ ਸੋਫਾ ਦੇਣ ਤੋਂ ਮੁਕਰਿਆ
ਸੈਕਟਰ-37ਬੀ ਨਿਵਾਸੀ ਅੰਕਿਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਓ. ਐੱਲ. ਐੱਕਸ. 'ਤੇ ਸੋਫਾ ਵੇਚਣ ਦਾ ਇਸ਼ਤਿਹਾਰ ਵੇਖਿਆ ਅਤੇ ਸੰਪਰਕ ਕੀਤਾ। ਇਸ ਦੌਰਾਨ ਸੋਫਾ ਵੇਚਣ ਦੀ ਪੋਸਟ ਕਰਨ ਵਾਲੇ ਨੇ ਵੱਖ-ਵੱਖ ਸਮੇਂ 'ਤੇ 60 ਹਜ਼ਾਰ ਰੁਪਏ ਦਾ ਟ੍ਰਾਂਜੈਕਸ਼ਨ ਕਰਵਾਇਆ ਅਤੇ ਬਾਅਦ ਵਿਚ ਸੋਫਾ ਦੇਣ ਤੋਂ ਮੁਕਰ ਗਿਆ।
ਇਹ ਵੀ ਪੜ੍ਹੋ : ਮਨਸਾ ਦੇਵੀ ਗਾਊਧਾਮ 'ਚ 80 ਗਊਆਂ ਦੀ ਮੌਤ, ਫੂਡ ਪੁਆਇਜ਼ਨਿੰਗ ਦਾ ਸ਼ੱਕ
ਐਪਲੀਕੇਸ਼ਨ ਫੀਸ ਦੇਣ ਤੋਂ ਬਾਅਦ ਖਾਤੇ 'ਚੋਂ ਨਿਕਲੇ 85 ਹਜ਼ਾਰ
ਪਲਸੌਰਾ ਨਿਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਕੰਪਨੀ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਨੌਕਰੀ ਦਾ ਆਨਲਾਈਨ ਆਫਰ ਆਇਆ ਸੀ। ਇਸ ਦੌਰਾਨ ਐਪਲੀਕੇਸ਼ਨ ਫੀਸ ਦੇ ਤੌਰ 'ਤੇ ਛੋਟੀ ਰਕਮ ਟ੍ਰਾਂਸਫਰ ਕਰਵਾਉਣ ਤੋਂ ਬਾਅਦ ਅਚਾਨਕ ਮੁਲਜ਼ਮ ਨੇ ਖਾਤੇ 'ਚੋਂ 85 ਹਜ਼ਾਰ 856 ਰੁਪਏ ਦੀ ਠੱਗੀ ਕਰ ਲਈ।
ਨੌਕਰੀ ਡਾਟ ਕਾਮ 'ਤੇ ਆਫਰ ਆਇਆ ਫਿਰ ਹੋ ਗਿਆ ਠੱਗੀ ਦਾ ਸ਼ਿਕਾਰ
ਸੈਕਟਰ-41 ਨਿਵਾਸੀ ਆਸ਼ੂ ਨੇ ਦੱਸਿਆ ਕਿ ਨੌਕਰੀ ਡਾਟ ਕਾਮ 'ਤੇ ਉਸ ਨੂੰ ਨੌਕਰੀ ਲਈ ਆਫਰ ਆਇਆ ਸੀ। ਐਪਲੀਕੇਸ਼ਨ ਫੀਸ ਦੇ ਤੌਰ 'ਤੇ ਕੁਝ ਰਕਮ ਦੀ ਪੇਮੈਂਟ ਕਰਨ ਤੋਂ ਬਾਅਦ ਉਸ ਦੇ ਖਾਤੇ 'ਚੋਂ 20 ਹਜ਼ਾਰ 100 ਰੁਪਏ ਟਰਾਂਸਫਰ ਹੋ ਗਏ। ਇਸਤੋਂ ਬਾਅਦ ਸ਼ਿਕਾਇਤ ਪੁਲਸ ਵਿਚ ਦਿੱਤੀ।
ਇਹ ਵੀ ਪੜ੍ਹੋ : ਸ਼ਹਿਰ ਦੇ ਤਿੰਨ ਵੱਡੇ ਹਸਪਤਾਲ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ
ਪੇਅ ਟੀ. ਐੱਮ. ਤੋਂ ਕਿਸੇ ਨੇ ਕਰ ਲਈ ਖਰੀਦਾਰੀ
ਸੈਕਟਰ-37ਬੀ ਨਿਵਾਸੀ ਅੰਕੁਰ ਮੁੰਜਾਲ ਨੇ ਦੱਸਿਆ ਕਿ ਪੇਅ ਟੀ. ਐੱਮ. ਦਾ ਕਿਊਆਰ ਕੋਡ ਸਕੈਨ ਕਰ ਕੇ ਉਸ ਦੇ ਖਾਤੇ 'ਚੋਂ ਕਿਸੇ ਨੇ 1900 ਰੁਪਏ ਦੀ ਖਰੀਦਾਰੀ ਕਰ ਲਈ। ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਿੱਤੀ ਹੈ।
10 ਰੁਪਏ ਦੀ ਪੇਮੈਂਟ ਕੀਤੀ ਫਿਰ ਨਿਕਲੇ 5 ਹਜ਼ਾਰ
ਸੈਕਟਰ-39 ਥਾਣਾ ਇਲਾਕੇ ਵਿਚ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਨੂੰ ਨੌਕਰੀ ਲਈ ਕਾਲ ਆਇਆ ਸੀ। ਐਪਲੀਕੇਸ਼ਨ ਫੀਸ ਦੇ ਤੌਰ 'ਤੇ 10 ਰੁਪਏ ਮੰਗੇ। 10 ਰੁਪਏ ਦੀ ਪੇਮੈਂਟ ਕਰਦੇ ਹੀ ਉਸ ਦੇ ਖਾਤੇ 'ਚੋਂ ਪੰਜ ਹਜ਼ਾਰ ਰੁਪਏ ਟਰਾਂਸਫਰ ਹੋ ਗਏ।
ਕਾਰ ਵਿਕਵਾਉਣ ਦੇ ਨਾਂ 'ਤੇ ਵੀ ਧੋਖਾਦੇਹੀ
ਕਾਲੋਨੀ-4 ਨਿਵਾਸੀ ਸੰਤੋਸ਼ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਹਰਿਆਣੇ ਦੇ ਕੁਰਕੂਸ਼ੇਤਰ ਸਥਿਤ ਅਟਾਰੀ ਕਲੋਨੀ ਨਿਵਾਸੀ ਰਾਕੇਸ਼ ਗਰਗ ਨੇ ਉਸ ਨਾਲ ਕਾਰ ਵਿਕਵਾਉਣ ਦੇ ਨਾਮ 'ਤੇ ਧੋਖਾਦੇਹੀ ਕੀਤੀ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ