ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਜਾਣੋ ਪੂਰਾ ਮਾਮਲਾ
Friday, Feb 03, 2023 - 12:27 AM (IST)
ਖੰਨਾ (ਜ.ਬ., ਬਿਪਨ) : ਖੰਨਾ ਪੁਲਸ ਨੇ ਕਰਨੈਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤੁਰਮਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਮਹਲ ਸਿੰਘ, ਮਹਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਫਿਰੋਜ਼ਪੁਰ ਹਾਲ ਵਾਸੀ ਦੋਰਾਹਾ ਤੇ ਪਰਮਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹਦੇ ਨਰਸਰੀ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਤੋਹਫ਼ਾ, ਕੀਤਾ ਇਹ ਐਲਾਨ
ਸ਼ਿਕਾਇਤਕਰਤਾ ਕਰਨੈਲ ਸਿੰਘ ਅਨੁਸਾਰ ਪਰਮਜੀਤ ਸਿੰਘ ਉਸ ਦੇ ਮਾਮੇ ਦਾ ਜਵਾਈ ਹੈ। ਇਸ ਕਾਰਨ ਉਨ੍ਹਾਂ ਦੀ ਆਪਸੀ ਜਾਣ-ਪਛਾਣ ਹੈ। ਇਕ ਦਿਨ ਪਰਮਜੀਤ ਸਿੰਘ ਉਸ ਦੇ ਘਰ ਆਇਆ ਜਿਸ ਨੇ ਦੱਸਿਆ ਕਿ ਉਸਦਾ ਭਾਣਜ ਜਵਾਈ ਸੁਰਜੀਤ ਸਿੰਘ ਜੋ ਕਿ ਰੇਲਵੇ ਵਿੱਚ ਉੱਚ ਅਧਿਕਾਰੀ ਡੀ.ਆਈ.ਜੀ. ਲੱਗਿਆ ਹੋਇਆ ਹੈ। ਜਿਸ ਨੂੰ ਕਹਿ ਕੇ ਉਹ ਆਪਣੀਆਂ ਦੋਵੇਂ ਧੀਆਂ ਸੰਦੀਪ ਕੌਰ ਤੇ ਪਵਨਪ੍ਰੀਤ ਕੌਰ ਨੂੰ ਰੇਲਵੇ ’ਚ ਨੌਕਰੀ ਦਿਵਾ ਦੇਵੇਗਾ। ਇਸ ਦੇ ਬਦਲੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਲਾਵਾਂ ਸਮੇਂ ਲਾੜੀ ਦੇ ਲਹਿੰਗਾ ਪਾਉਣ 'ਤੇ ਹੋਵੇਗੀ ਪਾਬੰਦੀ, ਕਪੂਰਥਲਾ ਦੇ ਇਸ ਪਿੰਡ ਦੀ ਪੰਚਾਇਤ ਨੇ ਲਏ ਅਹਿਮ ਫ਼ੈਸਲੇ
ਕਥਿਤ ਮੁਲਜ਼ਮਾਂ ਨੇ ਕਰਨੈਲ ਸਿੰਘ ਦੀਆਂ ਲੜਕੀਆਂ ਨੂੰ ਨੌਕਰੀ ਦਵਾਉਣ ਦੇ ਬਦਲੇ 5 ਲੱਖ ਰੁਪਏ ਤੇ ਭਾਣਜੇ ਗੁਰਵਿੰਦਰ ਸਿੰਘ ਨੂੰ ਨੌਕਰੀ ਦਿਵਾਉਣ ਦੇ ਨਾਮ ’ਤੇ 4 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਹਲ ਸਿੰਘ ਦਾ ਪੁੱਤਰ ਸੁਰਜੀਤ ਸਿੰਘ ਕਿਸੇ ਮਹਿਕਮੇ ’ਚ ਨੌਕਰੀ ਨਹੀਂ ਕਰਦਾ। ਮਹਲ ਸਿੰਘ ਆਪਣੇ ਪੁੱਤਰ ਨੂੰ ਆਰ.ਪੀ.ਐੱਫ. ਲੁਧਿਆਣਾ ’ਚ ਤਾਇਨਾਤ ਹੋਣ ਦੀ ਗੱਲ ਕਰਕੇ ਬਿਆਨਾਂ ’ਚ ਆਈ.ਜੀ. ਰੇਲਵੇ ਦੇ ਨਾਲ ਡਿਊਟੀ ਕਰਦਾ ਦੱਸਦਾ ਸੀ, ਜੋ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਆਰ.ਪੀ.ਐੱਫ. ’ਚ ਵੀ ਨੌਕਰੀ ਨਹੀਂ ਕਰਦਾ। ਇਸ ਤਰ੍ਹਾਂ ਤਿੰਨੇ ਦੋਸ਼ੀਆਂ ਨੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਸਨ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।