ਕੈਨੇਡਾ ਭੇਜਣ ਦੇ ਨਾਂ ''ਤੇ 9.50 ਲੱਖ ਦੀ ਠੱਗੀ
Sunday, Mar 23, 2025 - 10:02 PM (IST)

ਲੁਧਿਆਣਾ (ਰਾਮ) - ਕੈਨੇਡਾ ਭੇਜਣ ਦੇ ਨਾਂ 'ਤੇ 9.50 ਲੱਖ ਦੀ ਠੱਗੀ ਦੇ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਪੁਲਸ ਨੇ ਮੁਲਜ਼ਮਾਂ ਤੇ ਪਰਚਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ ਪਿੰਡ ਹੀਰੋ ਕਲਾਂ, ਮਾਨਸਾ, ਸਰਬਾ ਅਤੇ ਅਰਸ਼ੀ ਵਜੋਂ ਕੀਤੀ ਹੈ। ਫਿਲਹਾਲ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਸ਼ਿਕਾਇਤਕਰਤਾ ਤਰਸੇਸ ਲਾਲ ਨਿਵਾਸੀ ਡਾਬਾ ਰੋਡ ਨੇ ਦੱਛਸਿਆ ਕਿ ਮੁਲਜ਼ਮਾਂ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੈਨੇਡਾ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਉਨ੍ਹਾਂ ਕੋਲੋ 9.50 ਲੱਖ ਠੱਗ ਲਏ।