ਸਰਕਾਰ ਤੋਂ 3 ਹਜ਼ਾਰ ਰੁਪਏ ਗ੍ਰਾਂਟ ਦਿਵਾਉਣ ਦੇ ਨਾਮ ’ਤੇ ਹੋ ਰਹੀ ਠੱਗੀ ਦਾ ਹੋਇਆ ਪਰਦਾਫਾਸ਼

05/10/2020 4:34:56 PM

ਗੁਰਦਾਸਪੁਰ (ਵਿਨੋਦ) - ਲੋਕਾਂ ਨੂੰ ਸਰਕਾਰ ਤੋਂ ਤਿੰਨ-ਤਿੰਨ ਹਜ਼ਾਰ ਰੁਪਏ ਦੀ ਗ੍ਰਾਂਟ ਦਿਵਾਉਣ ਦੇ ਨਾਮ ’ਤੇ ਠੱਗੀ ਕਰਨ ਵਾਲੇ ਇਕ ਵਿਅਕਤੀ ਦਾ ਨਗਰ ਕੌਂਸਲ ਗੁਰਦਾਸਪੁਰ ਨੇ ਪਰਦਾਫਾਸ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ਼ ਅਨੁਸਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਦੋਂ ਉਕਤ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਦੋਸ਼ੀ ਭੱਜਣ ’ਚ ਸਫ਼ਲ ਹੋ ਗਿਆ ਹੈ।

ਕੀ ਕਹਿਣਾ ਨਗਰ ਕੌਂਸਲ ਦੇ ਸੁਪਰੀਡੈਂਟ ਦਾ

ਨਗਰ ਕੌਂਸਲ ਗੁਰਦਾਸਪੁਰ ਦੇ ਸੁਪਰੀਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਕਲਾਨੌਰ ਰੋਡ ਗੁਰਦਾਸਪੁਰ ’ਤੇ ਇਕ ਫੋਟੋ ਸਟੇਟ ਮਸ਼ੀਨ ਦੀ ਦੁਕਾਨ ’ਤੇ ਗਰੀਬ ਲੋਕਾਂ ਨੂੰ ਸਰਕਾਰ ਤੋਂ ਤਿੰਨ-ਤਿੰਨ ਹਜ਼ਾਰ ਰੁਪਏ ਦੀ ਗ੍ਰਾਂਟ ਦਿਵਾਉਣ ਸੰਬੰਧੀ ਫਾਰਮ ਭਰੇ ਜਾ ਰਹੇ ਹਨ ਅਤੇ ਉਥੇ ਸ਼ੋਸਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਾ ਹੋਣ ਦੇ ਕਾਰਨ ਸ਼ੱਕ ਦੇ ਆਧਾਰ ’ਤੇ ਜਦ ਮੌਕੇ ’ਤੇ ਪਹੁੰਚੇ ਤਾਂ ਇਕ ਦੁਕਾਨ ਦੇ ਬਾਹਰ ਭਾਰੀ ਭੀੜ ਸੀ। ਜਦੋਂ ਅਸੀ ਉਥੇ ਪਹੁੰਚ ਕੇ ਫਾਰਮ ਭਰਨ ਵਾਲੇ ਨੌਜਵਾਨ ਤੋਂ ਪੁੱਛਗਿਛ ਕੀਤੀ ਤਾਂ ਉਹ ਮੌਕੇ ਤੋਂ ਭੱਜਣ ’ਚ ਸਫ਼ਲ ਹੋ ਗਿਆ। ਪਰ ਮੌਕੇ ’ਤੇ ਉਨਾਂ ਨੂੰ 72 ਫਾਰਮ ਅਤੇ 7500 ਰੁਪਏ ਨਗਦ ਮਿਲੇ, ਜੋ ਅਸੀਂ ਨਗਰ ਕੌਂਸਲ ਦਫ਼ਤਰ ਲੈ ਆਏ ਹਾਂ।

ਕੀ ਦੱਸਿਆ ਮੌਕੇ ’ਤੇ ਲੋਕਾਂ ਨੇ

ਇਸ ਸੰਬੰਧੀ ਮੌਕੇ ’ਤੇ ਫਾਰਮ ਭਰ ਚੁੱਕੇ ਗੁਰਦਾਸਪੁਰ ਨਿਵਾਸੀ ਚਰਨ ਦਾਸ, ਕੁਲਦੀਪ ਰਾਜ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਲੋਕਾਂ ਨੇ ਦੱਸਿਆ ਸੀ ਕਿ ਇਥੇ ਤਿੰਨ-ਤਿੰਨ ਹਜ਼ਾਰ ਸਰਕਾਰ ਕੋਲੋਂ ਮਿਲਣ ਸੰਬੰਧੀ ਫਾਰਮ ਭਰੇ ਜਾ ਰਹੇ ਹਨ। ਇਸ ਨਾਲ ਦੁਕਾਨ ’ਤੇ ਬੈਠੇ ਨੌਜਵਾਨ ਨੇ 100 ਰੁਪਏ ਫਾਰਮ ਅਤੇ 100 ਰੁਪਏ ਆਧਾਰ ਕਾਰਡ ਦੇ ਨਾਲ ਬੈਂਕ ਕਾਪੀ ਫੋਟੋ ਸਟੇਟ ਕਰਨ ਦੇ ਲਈ ਹੈ। ਇਨਾਂ ਲੋਕਾਂ ਨੇ ਦੱਸਿਆ ਕਿ ਤਿੰਨ-ਚਾਰ ਦਿਨ ਤੋਂ ਇਹ ਠੱਗੀ ਦਾ ਕੰਮ ਇਥੇ ਚਲ ਰਿਹਾ ਸੀ ਅਤੇ ਅੱਜ ਵੀ ਲਗਭਗ 100 ਵਿਅਕਤੀ ਫਾਰਮ ਭਰ ਚੁੱਕੇ ਹਨ। 

ਸੁਪਰੀਡੈਂਟ ਅਸ਼ੋਕ ਕੁਮਾਰ ਦੇ ਅਨੁਸਾਰ ਅਸੀਂ ਨਗਰ ਕੌਂਸਲ ਦਫ਼ਤਰ ’ਚ ਅਲੱਗ ਤੋਂ ਸਟਾਲ ਲਗਾ ਕੇ ਲੋਕਾਂ ਨੂੰ ਪੈਸੇ ਵਾਪਸ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਾਰਮ ’ਤੇ ਲਿਖੇ ਮੋਬਾਇਲ ਨੰਬਰ ’ਤੇ ਕਾਲ ਕਰਕੇ ਆਪਣੇ ਪੈਸੇ ਵਾਪਸ ਲੈਣ ਦੇ ਲਈ ਕਿਹਾ ਜਾ ਰਿਹਾ ਹੈ। ਇਸ ਠੱਗੀ ਦੀ ਸੂਚਨਾ ਸਿਟੀ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ।

ਕੀ ਕਹਿਣਾ ਹੈ ਸਿਟੀ ਪੁਲਸ ਗੁਰਦਾਸਪੁਰ ਦਾ

ਸਿਟੀ ਪੁਲਸ ਗੁਰਦਾਸਪੁਰ ਦੇ ਇੰਚਾਰਜ਼ ਜਬਰਜੀਤ ਸਿੰਘ ਦੇ ਅਨੁਸਾਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਦੋਂ ਮਾਮਲਾ ਠੱਗੀ ਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਦੋਸ਼ੀ ਦੇ ਖਿਲਾਫ ਕਾਰਵਾਈ ਹੋਵੇਗੀ। ਦੋਸ਼ੀ ਕਿਉਂਕਿ ਫਰਾਰ ਹੋ ਗਿਆ ਹੈ ਇਸ ਲਈ ਸਭ ਤੋਂ ਪਹਿਲਾ ਉਸ ’ਤੇ ਕਾਬੂ ਪਾਉਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ।
 

 


Harinder Kaur

Content Editor

Related News