NRI ਪਤੀ ਨੇ ਦਿੱਤਾ ਵੱਡਾ ਧੋਖਾ, ਪੁੱਤ ਨੂੰ ਲੈ ਗਿਆ ਵਿਦੇਸ਼, ਮਾਂ ਖਾ ਰਹੀ ਠੋਕਰਾਂ

Saturday, Apr 25, 2020 - 12:45 PM (IST)

NRI ਪਤੀ ਨੇ ਦਿੱਤਾ ਵੱਡਾ ਧੋਖਾ, ਪੁੱਤ ਨੂੰ ਲੈ ਗਿਆ ਵਿਦੇਸ਼, ਮਾਂ ਖਾ ਰਹੀ ਠੋਕਰਾਂ

ਫਗਵਾੜਾ (ਹਰਜੋਤ)— ਪ੍ਰਵਾਸੀ ਭਾਰਤੀਆਂ ਵੱਲੋਂ ਭਾਰਤੀ ਕੁੜੀਆਂ ਨੂੰ ਧੋਖਾਦੇਹੀ ਦਾ ਸ਼ਿਕਾਰ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਪ੍ਰਵਾਸੀ ਭਾਰਤੀ ਭੋਲੇ-ਭਾਲੇ ਪਰਿਵਾਰ ਦੀਆਂ ਕੁੜੀਆਂ ਨਾਲ ਧੋਖਾ ਕਰਕੇ ਤੁਰਦੇ ਬਣੇ ਹਨ। ਇਸ ਦਾ ਸੰਤਾਪ ਸਾਰੀ ਜ਼ਿੰਦਗੀ ਕੁੜੀਆਂ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਪ੍ਰਵਾਸੀ ਭਾਰਤੀ ਵੱਲੋਂ ਦੂਜਾ ਵਿਆਹ ਕਰਵਾ ਕੇ ਉਸ ਦੇ ਪੁੱਤਰ ਪੈਂਦਾ ਹੋਣ ਉਪਰੰਤ ਪੁੱਤਰ ਨੂੰ ਵਿਦੇਸ਼ ਲੈ ਜਾਣ ਅਤੇ ਪਤਨੀ ਨੂੰ ਪਿਛਲੇ ਲੰਬੇਂ ਸਮੇਂ ਤੋਂ ਇਥੇ ਹੀ ਛੱਡ ਕੇ ਉਸ ਨਾਲ ਧੋਖਾ ਕੀਤਾ ਹੈ।

2008 'ਚ ਹੋਇਆ ਸੀ ਹਰਿੰਦਰ ਕੌਰ ਦਾ ਵਿਆਹ
ਐੱਸ. ਪੀ. ਮਨਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਪਿੰਡ ਭੰਡਾਲ ਹਿੰਮਤ ਥਾਣਾ ਫਿਲੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਮਨਜੀਤ ਸਿੰਘ ਨਾਲ 2 ਫਰਵਰੀ 2008 ਨੂੰ ਭੰਡਾਲ ਹਿੰਮਤ ਵਿਖੇ ਹੋਇਆ ਸੀ। ਵਿਆਹ ਸਮੇਂ ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਸੀ ਕਿ ਉਸ ਦਾ ਪਹਿਲਾ ਵਿਆਹ ਕਮਲਜੀਤ ਕੌਰ ਨਾਮੀ ਔਰਤ ਨਾਲ ਹੋਇਆ ਸੀ ਪਰ ਉਸ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ।

ਪੁੱਤਰ ਦੇ ਜਨਮ ਸਰਟੀਫਿਕੇਟ 'ਤੇ ਲਿਖ ਦਿੱਤਾ ਪਹਿਲੀ ਪਤਨੀ ਦਾ ਨਾਂ
ਵਿਆਹ ਤੋਂ ਬਾਅਦ ਜਦੋਂ ਹਰਿੰਦਰ ਕੌਰ ਦੇ ਇਕ ਪੁੱਤਰ ਨੇ ਜਨਮ ਲਿਆ। ਜਨਮ ਸਮੇਂ ਉਸ ਦੇ ਪਤੀ ਨੇ ਪੁੱਤ ਦੇ ਸਰਟੀਫਿਕੇਟ 'ਤੇ ਮਾਂ ਦਾ ਨਾਂ ਪਹਿਲੀ ਪਤਨੀ ਦਾ ਲਿਖਾ ਦਿੱਤਾ ਅਤੇ ਦੂਜੀ ਪਤਨੀ ਤੋਂ ਓਹਲੇ ਰੱਖ-ਰੱਖ ਕੇ ਸਾਰੇ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਬੱਚੇ ਨੂੰ ਵੀ ਅਮਰੀਕਾ ਦਾ ਸਿਟੀਜ਼ਨ ਦੱਸ ਕੇ ਅਮਰੀਕਾ ਦਾ ਹੀ ਪਾਸਪੋਰਟ ਅੰਬੈਂਸੀ ਤੋਂ ਜਾਰੀ ਕਰਵਾ ਲਿਆ। ਪਾਸਪੋਰਟ ਜਾਰੀ ਕਰਵਾਉਣ ਤੋਂ ਬਾਅਦ ਉਸ ਨੂੰ ਅਮਰੀਕਾ ਨਾਲ ਲੈ ਗਏ। ਉਸ ਨੇ ਦੱਸਿਆ ਕਿ ਮਨਜੀਤ ਸਿੰਘ ਜਿਸ ਨੇ ਪਹਿਲਾ ਤੋਂ ਹੀ ਕਮਲਜੀਤ ਕੌਰ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਆਪਸ 'ਚ ਇਕੱਠੇ ਹੀ ਸਨ ਅਤੇ ਉਸ ਨੇ ਸਿਰਫ ਮਿਲੀਭੁਗਤ ਨਾਲ ਉਸ ਨਾਲ ਦੂਜਾ ਵਿਆਹ ਰਚਾਇਆ।

ਇੰਝ ਦਿੱਤਾ ਵੱਡਾ ਧੋਖਾ
ਉਕਤ ਲੜਕੀ ਨੇ ਦੱਸਿਆ ਕਿ ਉਸ ਦਾ ਤਾਂ ਪਾਸਪੋਰਟ ਬਣਿਆ ਨਹੀਂ ਸੀ ਤਾਂ ਉਸ ਦੇ ਪਤੀ ਮਨਜੀਤ ਨੇ ਇਹ ਪਾਸਪੋਰਟ ਜਾਰੀ ਕਰਵਾ ਲਿਆ। ਜਦੋਂ ਮੈਂ ਆਪਣਾ ਪਾਸਪੋਰਟ ਬਣਵਾਇਆ ਤਾਂ ਉਸ ਨੇ ਮੇਰਾ ਇਕੱਲੀ ਦਾ ਪਾਸਪੋਰਟ ਬਣਾਇਆ ਅਤੇ ਆਪਣਾ ਨਾਮ ਉਸ 'ਤੇ ਦਰਜ਼ ਨਹੀਂ ਕਰਵਾਇਆ ਅਤੇ ਮੈਨੂੰ ਕਹਿਣ ਲੱਗਾ ਕਿ ਜੇਕਰ ਮੈਂ ਆਪਣਾ ਨਾਮ ਪਾਸਪੋਰਟ 'ਤੇ ਲਿਖਵਾਇਆ ਤਾਂ ਤੈਨੂੰ ਜਾਣ 'ਚ ਜ਼ਿਆਦਾ ਸਮਾਂ ਲੱਗੇਗਾ, ਤੂੰ ਇਕੱਲੀ ਪਾਸਪੋਰਟ ਬਣਵਾ ਅਤੇ ਮੈਂ ਤੈਨੂੰ ਬਾਹਰ ਲਿਜਾ ਕੇ ਬਾਕੀ ਸਭ ਕੁਝ ਆਪ ਹੀ ਸੈੱਟ ਕਰ ਲਵਾਂਗਾ। ਉਸ ਨੇ ਕਿਹਾ ਕਿ ਇਸ ਉਪਰੰਤ ਉਹ ਇੰਡੀਆ ਵੀ ਆਉਂਦਾ ਰਿਹਾ। ਜਦੋਂ ਉਸ ਨੇ ਬਾਹਰ ਜਾਣ ਦੀ ਜਿੱਦ ਕੀਤੀ ਤਾਂ ਉਸ ਨੇ ਮੈਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ। ਜਿਸ ਤੋਂ ਉਹ ਪ੍ਰੇਸ਼ਾਨ ਹੋ ਗਈ। ਇਥੋਂ ਤੱਕ ਕਿ ਉਹ ਆਪਣੇ ਪਹਿਲੇ ਵਿਆਹ 'ਤੇ ਪਰਦਾ ਪਾਉਣ ਲਈ ਆਪਣੇ ਲੜਕੇ ਦੀ ਇਥੇ ਆ ਕੇ ਲੋਹੜੀ ਵੀ ਪਾ ਕੇ ਗਿਆ ਤੇ ਲੜਕੇ ਨੂੰ ਫਿਰ ਵਾਪਸ ਨਾਲ ਲੈ ਗਿਆ।

ਉਕਤ ਵਿਅਕਤੀਆਂ ਨੇ ਜਾਅਲਸਾਜੀ ਨਾਲ ਉਸ ਦੇ ਬੱਚੇ ਨੂੰ ਕਮਲਜੀਤ ਕੌਰ ਦਾ ਬੱਚਾ ਸਾਬਤ ਕਰ ਦਿੱਤਾ ਅਤੇ ਹਰਿੰਦਰ ਕੌਰ ਨਾਲ ਦੂਜਾ ਵਿਆਹ ਕਰਵਾ ਕੇ ਧੋਖਾ ਕੀਤਾ। ਜਿਸ ਦੀ ਦਰਖਾਸਤ ਉਨ੍ਹਾਂ ਐੱਸ. ਪੀ. ਫਗਵਾੜਾ ਨੂੰ ਦਿੱਤੀ। ਜਿਸ ਦੀ ਕੀਤੀ ਜਾਂਚ ਤੋਂ ਬਾਅਦ ਸਿਟੀ ਪੁਲਸ ਨੇ ਮਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 985 ਅਰਬਨ ਅਸਟੇਟ, ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਵਾਲੀ 985 ਅਰਬਨ ਅਸਟੇਟ ਦੋਨੋਂ ਹਾਲ ਵਾਸੀ 234 ਕਨੌਲੀਅਨ ਅਵੈ ਨਿਊ ਵਿਲਮਿੰਗਨ ਡੀ.ਈ ਅਮਰੀਕਾ ਖਿਲਾਫ਼ ਧਾਰਾ 417, 465, 467, 468, 471, 474, 120-ਬੀ, 494 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।


author

shivani attri

Content Editor

Related News