ਅਮਰੀਕਾ ਭੇਜਣ ਦੇ ਸੁਫ਼ਨੇ ਵਿਖਾ ਕੇ ਟਰੈਵਲ ਏਜੰਟ ਨੇ ਮਾਰੀ ਠੱਗੀ

Saturday, Sep 12, 2020 - 03:00 PM (IST)

ਅਮਰੀਕਾ ਭੇਜਣ ਦੇ ਸੁਫ਼ਨੇ ਵਿਖਾ ਕੇ ਟਰੈਵਲ ਏਜੰਟ ਨੇ ਮਾਰੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਅਮਰੀਕਾ ਭੇਜਣ ਦੇ ਨਾਂ 'ਤੇ 25 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਾਜਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮਹਿਮੂਦਪੁਰ ਗਾਦੜਿਆ ਨੇ ਦੱਸਿਆ ਕਿ ਕਿਸੇ ਪਛਾਣ ਵਾਲੇ ਦੀ ਜਾਣਕਾਰੀ ਦੇ ਆਧਾਰ 'ਤੇ ਉਸ ਨੇ ਅਮਰੀਕਾ ਜਾਣ ਦਾ ਸੌਦਾ ਟਰੈਵਲ ਏਜੰਟ ਚਮਕੌਰ ਪੁੱਤਰ ਰਾਮ ਸਰੂਪ ਵਾਸੀ ਪਿੰਡ ਚੱਕ ਹਾਜ਼ੀਪੁਰ (ਹੁਸ਼ਿਆਰਪੁਰ) ਨਾਲ ਕਰਕੇ ਉਸ ਨੂੰ 25 ਲੱਖ ਰੁਪਏ ਦੀ ਰਕਮ ਵੱਖ-ਵੱਖ ਤਾਰੀਖ਼ਾ 'ਤੇ ਦਿੱਤੀ ਸੀ।

ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

ਉਸ ਨੇ ਦੱਸਿਆ ਕਿ ਉਪਰੋਕਤ ਏਜੰਟ ਨੇ ਉਸ ਨੂੰ ਜਲਦ ਹੀ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ ਪਰ ਨਾ ਤਾਂ ਉਸ ਨੇ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੀ. ਬੀ. ਆਈ. (ਐੱਚ. ਐਂਡ ਐੱਫ.) ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਬਲਾਚੌਰ ਦੀ ਪੁਲਸ ਨੇ ਫਰਜ਼ੀ ਟਰਵੈਲ ਏਜੰਟ ਚਮਕੌਰ ਖ਼ਿਲਾਫ਼ ਧਾਰਾ 406,420,13 ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2014 ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ


author

shivani attri

Content Editor

Related News