ਪਹਿਲਾਂ ਵਿਖਾਏ ਪਰਿਵਾਰ ਨੂੰ ਕੈਨੇਡਾ ਦੇ ਸੁਫ਼ਨੇ, ਫਿਰ ਕਰ ਲਈ 15 ਲੱਖ ਦੀ ਠੱਗੀ

Saturday, Feb 27, 2021 - 01:30 PM (IST)

ਪਹਿਲਾਂ ਵਿਖਾਏ ਪਰਿਵਾਰ ਨੂੰ ਕੈਨੇਡਾ ਦੇ ਸੁਫ਼ਨੇ, ਫਿਰ ਕਰ ਲਈ 15 ਲੱਖ ਦੀ ਠੱਗੀ

ਜਲੰਧਰ/ਹੁਸ਼ਿਆਰਪੁਰ (ਜ. ਬ.)– ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਨੇ ਜਲੰਧਰ ਦੇ ਅਭਿਨੰਦਨ ਪਾਰਕ ਨਿਵਾਸੀ ਵਿਅਕਤੀ ਕੋਲੋਂ 15 ਲੱਖ ਰੁਪਏ ਠੱਗ ਲਏ। ਏਜੰਟ ਨੇ ਪਤੀ-ਪਤਨੀ ਅਤੇ ਉਨ੍ਹਾਂ ਦੇ 2 ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਏਜੰਟ ਨੇ ਕੰਮ ਨਾ ਕੀਤਾ ਤਾਂ ਪੀੜਤ ਧਿਰ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਅਜਿਹੇ ਵਿਚ ਏਜੰਟ ਧਮਕੀਆਂ ਦੇਣ ਲੱਗ ਪਿਆ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਥਾਣਾ ਨੰਬਰ 1 ਵਿਚ ਟਰੈਵਲ ਏਜੰਟ ਜਸਬੀਰ ਸਿੰਘ ਪੁੱਤਰ ਸਰਵਣ ਸਿੰਘ ਨਿਵਾਸੀ ਜਲਾਲ ਨੰਗਲ ਹੁਸ਼ਿਆਰਪੁਰ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਰਾਣੀ ਨਿਵਾਸੀ ਅਭਿਨੰਦਨ ਪਾਰਕ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਵਰਕ ਪਰਮਿਟ ’ਤੇ ਵਿਦੇਸ਼ ਜਾਣਾ ਸੀ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਟਰੈਵਲ ਏਜੰਟ ਜਸਬੀਰ ਸਿੰਘ ਨਾਲ ਮਿਲਾਇਆ। ਜਸਬੀਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਦੋਵਾਂ ਸਮੇਤ ਉਨ੍ਹਾਂ ਦੇ ਬੇਟੇ ਅਤੇ ਬੇਟੀ ਨੂੰ ਵੀ ਵਿਦੇਸ਼ ਭੇਜ ਦੇਵੇਗਾ ਅਤੇ ਉਥੇ ਉਨ੍ਹਾਂ ਨੂੰ ਵਧੀਆ ਨੌਕਰੀ ਵੀ ਮਿਲ ਜਾਵੇਗੀ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਨਵੰਬਰ 2018 ਨੂੰ ਅਸ਼ੋਕ ਕੁਮਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਜਸਬੀਰ ਸਿੰਘ ਨੂੰ 17 ਲੱਖ ਰੁਪਏ, ਪਾਸਪੋਰਟ, 2 ਖ਼ਾਲੀ ਚੈੱਕ ਅਤੇ 2 ਸਿਮ ਕਾਰਡ ਵੀ ਦਿੱਤੇ। ਪੈਸੇ ਲੈਣ ਤੋਂ ਬਾਅਦ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਵੀਜ਼ਾ ਸਿਰਫ਼ ਉਨ੍ਹਾਂ ਦੀ ਬੇਟੀ ਦਾ ਹੀ ਲੱਗ ਸਕਦਾ ਹੈ। ਅਜਿਹੇ ਵਿਚ ਅਸ਼ੋਕ ਨੇ ਇਕੱਲੀ ਬੇਟੀ ਨੂੰ ਵਿਦੇਸ਼ ਭੇਜਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਏਜੰਟ ਨੇ ਬੇਟੀ ਨੂੰ ਭੇਜਣ ਤੋਂ ਬਾਅਦ ਅਸ਼ੋਕ ਨੂੰ ਉਸ ਦੇ ਬੇਟੇ ਦਾ ਵੀ ਵੀਜ਼ਾ ਲੁਆਉਣ ਦਾ ਭਰੋਸਾ ਦਿੱਤਾ। ਗੱਲ ਅੱਗੇ ਵਧਣ ’ਤੇ ਅਸ਼ੋਕ ਨੇ ਦਸੰਬਰ 2018 ਵਿਚ ਏਜੰਟ ਜਸਬੀਰ ਸਿੰਘ ਨੂੰ ਹੋਰ 8 ਲੱਖ ਰੁਪਏ ਦੇ ਦਿੱਤੇ, ਜਿਸ ਨੇ ਪੈਸੇ ਲੈਣ ਤੋਂ ਬਾਅਦ ਬੇਟੀ ਦੇ ਨਾਂ ਦੀ ਟਿਕਟ ਦੇ ਦਿੱਤੀ। ਟਿਕਟ ਮਿਲਣ ’ਤੇ ਪਰਿਵਾਰ ਦਾ ਭਰੋਸਾ ਵਧਿਆ ਤਾਂ ਉਨ੍ਹਾਂ ਆਪਣੇ ਬੇਟੇ ਦਾ ਪਾਸਪੋਰਟ ਵੀ ਦੇ ਦਿੱਤਾ। ਕਾਫ਼ੀ ਦਿਨ ਬੀਤਣ ਤੋਂ ਬਾਅਦ ਜਦੋਂ ਜਸਬੀਰ ਸਿੰਘ ਨੇ ਬੇਟੀ ਨੂੰ ਵਿਦੇਸ਼ ਭੇਜਣ ਬਾਰੇ ਕੁਝ ਨਾ ਦੱਸਿਆ ਅਤੇ ਅਸ਼ੋਕ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਤਾਂ ਕਿਸੇ ਤਰ੍ਹਾਂ ਪੀੜਤ ਧਿਰ ਜਸਬੀਰ ਸਿੰਘ ਕੋਲ ਪਹੁੰਚ ਗਈ, ਜਿਸ ਨੇ ਉਨ੍ਹਾਂ ਨੂੰ ਫਿਰ ਉਨ੍ਹਾਂ ਦੇ ਬੇਟੇ-ਬੇਟੀ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਪਰ ਭੇਜਿਆ ਨਾ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਪੀੜਤ ਅਸ਼ੋਕ ਨੇ ਆਪਣੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਦੀ ਬੇਟੀ ਦਾ ਪਾਸਪੋਰਟ ਤਾਂ ਦੇ ਦਿੱਤਾ ਗਿਆ ਪਰ ਪੈਸੇ ਮੋੜਨ ਤੋਂ ਜਸਬੀਰ ਸਿੰਘ ਟਾਲ-ਮਟੋਲ ਕਰਨ ਲੱਗਾ ਅਤੇ ਫਿਰ ਧਮਕੀਆਂ ਵੀ ਦੇਣ ਲੱਗ ਪਿਆ। ਅਸ਼ੋਕ ਨੇ ਦੱਸਿਆ ਕਿ ਏਜੰਟ ਨੂੰ ਦਿੱਤੇ ਪੈਸੇ ਉਨ੍ਹਾਂ ਘਰ ਨੂੰ ਗਹਿਣੇ ਰੱਖ ਕੇ ਇਕੱਠੇ ਕੀਤੇ ਸਨ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਟਰੈਵਲ ਏਜੰਟ ਜਸਬੀਰ ਸਿੰਘ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ


author

shivani attri

Content Editor

Related News