ਠੱਗੀ ਦਾ ਇਕ ਤਰੀਕਾ ਅਜਿਹਾ ਵੀ, ਮਾਮੇ ਦਾ ਮੁੰਡਾ ਦੱਸ ਕੇ ਕੈਨੇਡਾ ਤੋਂ ਅਨੋਖੇ ਢੰਗ ਨਾਲ ਮਾਰੀ ਲੱਖਾਂ ਦੀ ਠੱਗੀ

Wednesday, Apr 13, 2022 - 11:40 AM (IST)

ਠੱਗੀ ਦਾ ਇਕ ਤਰੀਕਾ ਅਜਿਹਾ ਵੀ, ਮਾਮੇ ਦਾ ਮੁੰਡਾ ਦੱਸ ਕੇ ਕੈਨੇਡਾ ਤੋਂ ਅਨੋਖੇ ਢੰਗ ਨਾਲ ਮਾਰੀ ਲੱਖਾਂ ਦੀ ਠੱਗੀ

ਅਲਾਵਲਪੁਰ (ਬੰਗੜ)- ਬੀਤੇ ਦਿਨ ਜੰਗ ਬਹਾਦਰ ਵਰਮਾ ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਸਿਕੰਦਰਪੁਰ ਨਾਲ ਅਨੋਖੇ ਢੰਗ ਨਾਲ ਡੇਢ ਲੱਖ ਰੁਪਏ ਦੀ ਠੱਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਜੰਗ ਬਹਾਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11 ਅਪ੍ਰੈਲ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੂੰ ਇਕ ਫ਼ੋਨ ਕੈਨੇਡਾ ਦੇ ਨੰਬਰ ਤੋਂ ਆਇਆ। ਉਸ ਨੇ ਦੱਸਿਆ ਕਿ ਉਹ ਉਸ ਦਾ ਰਿਸ਼ਤੇਦਾਰ ਹੈ, ਕੁਝ ਚਿਰਾਂ ਬਾਅਦ ਪੀੜਤ ਕੋਲੋਂ ਹੀ ਕਹਿ ਹੋ ਗਿਆ ਕਿ ਕੈਨੇਡਾ ’ਚ ਉਸ ਦਾ ਮਾਮੇ ਦਾ ਲੜਕਾ ਰਹਿੰਦਾ ਹੈ ਤਾਂ ਸ਼ਾਤਿਰ ਠੱਗ ਨੇ ਫਟਾਫਟ ਮੰਨ ਲਿਆ ਕਿ ਉਹ ਉਸ ਦਾ ਮਾਮੇ ਦਾ ਲੜਕਾ ਹੀ ਬੋਲ ਰਿਹਾ ਹੈ। 

ਇਹ ਵੀ ਪੜ੍ਹੋ: ਫਿਲੌਰ ਵਿਖੇ ਸਮੱਗਲਰ ਦੇ ਘਰ ਪੁਲਸ ਦੀ ਛਾਪੇਮਾਰੀ, ਮਿਲੇ ਨੋਟਾਂ ਦੇ ਭਰੇ ਬੈਗ ਅਤੇ 21 ਤੋਲੇ ਸੋਨਾ

ਉਸ ਨੇ ਕਿਹਾ ਕਿ ਉਹ ਕੁਝ ਦਿਨਾਂ ਤੱਕ ਕੈਨੇਡਾ ਤੋਂ ਇੰਡੀਆ ਆ ਰਿਹਾ ਹੈ ਅਤੇ ਉਸ ਕੋਲ 14 ਲੱਖ ਰੁਪਏ ਹਨ। ਉਹ ਇਹ 14 ਲੱਖ ਰੁਪਏ ਉਸ (ਪੀੜਤ) ਦੇ ਖਾਤੇ ’ਚ ਪਵਾਉਣਾ ਚਾਹੁੰਦਾ ਹੈ ਅਤੇ ਇਹ ਉਹ ਇੰਡੀਆ ਵਾਪਸ ਆ ਕੇ ਉਸ ਤੋਂ ਲੈ ਲਵੇਗਾ। ਜਦੋਂ ਪੀੜਤ ਨੇ ਅਕਾਊਂਟ ਨੰਬਰ ਭੇਜਿਆ ਤਾਂ ਕੁਝ ਮਿੰਟਾਂ ਬਾਅਦ ਹੀ ਉਸ ਨੂੰ ਇਕ ਸਕਰੀਨ ਸ਼ਾਟ ਮੈਸੇਜ ਉਸ ਠੱਗ ਵੱਲੋਂ ਭੇਜਿਆ ਗਿਆ, ਜਿਸ ਉੱਪਰ ਲਿਖਿਆ ਸੀ ਕਿ ਤੁਹਾਡੇ ਅਕਾਊਂਟ ’ਚ 14 ਲੱਖ ਰੁਪਏ ਭੇਜ ਦਿੱਤੇ ਗਏ ਹਨ, ਜੋ 24 ਘੰਟਿਆਂ ’ਚ ਤੁਹਾਡੇ ਖ਼ਾਤੇ ਵਿਚ ਜਮ੍ਹਾਂ ਹੋ ਜਾਣਗੇ। ਉਸ ਤੋਂ ਕੁਝ ਚਿਰ ਬਾਅਦ ਪੀੜਤ ਨੂੰ ਇਕ ਫੇਕ ਵੈਰੀਫਿਕੇਸ਼ਨ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਉਸ ਨੂੰ ਪੁੱਛਿਆ ਕਿ ਤੁਹਾਡੇ ਖ਼ਾਤੇ ਵਿਚ 14 ਲੱਖ ਰੁਪਏ ਪਾਉਣ ਵਾਲਾ ਵਿਅਕਤੀ ਤੁਹਾਡਾ ਕੀ ਲੱਗਦਾ ਹੈ । ਉਸ ਨੇ ਇਹ ਵੀ ਕਿਹਾ ਕਿ 24 ਘੰਟੇ ਬਾਅਦ ਇਹ 14 ਲੱਖ ਰੁਪਏ ਤੁਹਾਡੇ ਖ਼ਾਤੇ ’ਚ ਪਹੁੰਚ ਜਾਣਗੇ। ਕੁਝ ਚਿਰ ਬਾਅਦ ਠੱਗ ਵਿਅਕਤੀ ਨੇ ਫਿਰ ਕੈਨੇਡਾ ਵਾਲੇ ਨੰਬਰ ਤੋਂ ਫ਼ੋਨ ਕੀਤਾ ਅਤੇ ਪੀੜਤ ਨੂੰ ਕਹਿਣ ਲੱਗਾ ਕਿ ਉਸ ਦੇ ਦੋਸਤ ਦੀ ਮਾਤਾ ਬਹੁਤ ਬੀਮਾਰ ਹੈ, ਉਹ ਉਸ ਦੀ ਹੈਲਪ ਕਰਨੀ ਚਾਹੁੰਦਾ ਹੈ।

ਇਹ ਵੀ ਪੜ੍ਹੋ: ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ

ਉਸ ਨੇ ਪੀੜਤਾਂ ਨੂੰ ਦੋ ਬੈਂਕ ਖ਼ਾਤੇ ਨੰਬਰ ਭੇਜੇ ਅਤੇ ਉਸ ਨੂੰ ਗੱਲਾਂ ਦੇ ਝਾਂਸੇ ਵਿਚ ਲੈ ਕੇ ਡੇਢ ਲੱਖ ਰੁਪਏ ਉਨ੍ਹਾਂ ਦੋਵਾਂ ਖ਼ਾਤਿਆਂ ’ਚ ਪੁਆ ਲਏ। ਇਸ ਤੋਂ ਕੁਝ ਸਮੇਂ ਬਾਅਦ ਠੱਗ ਵਿਅਕਤੀ ਨੇ ਫਿਰ ਫ਼ੋਨ ਕੀਤਾ ਅਤੇ ਕਿਹਾ ਪੈਸੇ ਘੱਟ ਹਨ। ਹੋਰ ਪੈਸਿਆਂ ਦਾ ਇੰਤਜ਼ਾਮ ਕਰਕੇ ਉਸ ਨੂੰ ਭੇਜੋ। ਜਦੋਂ ਠੱਗ ਵਿਅਕਤੀ ਵਾਰ-ਵਾਰ ਫ਼ੋਨ ਕਰਕੇ ਤੰਗ ਕਰਨ ਲੱਗਾ ਤਾਂ ਪੀੜਤ ਜੰਗ ਬਹਾਦਰ ਵਰਮਾ ਅਤੇ ਉਸ ਦੇ ਬੇਟੇ ਨੂੰ ਸ਼ੱਕ ਹੋਇਆ ਕਿ ਇਹ ਸਾਡਾ ਰਿਸ਼ਤੇਦਾਰ ਨਹੀਂ ਹੋ ਸਕਦਾ। ਜਦੋਂ ਤੱਕ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਉਸ ਦੇ ਡੇਢ ਲੱਖ ਰੁਪਏ ਠੱਗੇ ਜਾ ਚੁੱਕੇ ਸਨ । ਇਸ ਸਬੰਧੀ ਉਨ੍ਹਾਂ ਵੱਲੋਂ ਸਾਈਬਰ ਕ੍ਰਾਈਮ ਸੈੱਲ ਜਲੰਧਰ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News