ਪਰਿਵਾਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ 16 ਲੱਖ ਤੋਂ ਵੱਧ ਦੀ ਠੱਗੀ

Sunday, Jun 10, 2018 - 10:41 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਡੁਮਾਣਾ ਨਾਲ ਸੰਬੰਧਤ ਇਕ ਪਰਿਵਾਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 16 ਲੱਖ 30 ਹਜ਼ਾਰ ਦੀ ਠੱਗੀ ਕਰਨ ਵਾਲੇ 5 ਲੋਕਾਂ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਜਸਪਾਲ ਸਿੰਘ ਪੁੱਤਰ ਅਮਰੀਕ ਸਿੰਘ ਦੇ ਬਿਆਨ ਦੇ ਆਧਾਰ 'ਤੇ ਬਲਬੀਰ ਕੌਰ ਪਤਨੀ ਮਨਜੀਤ ਸਿੰਘ ਨਿਵਾਸੀ ਡੁਮਾਣਾ, ਸਚਿਨ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਸੁੰਦਰ ਨਗਰ ਅੰਬਾਲਾ ਕੈਂਟ, ਪੂਜਾ ਪਤਨੀ ਸਚਿਨ ਕੁਮਾਰ, ਆਰੀਅਨ ਸੈਣੀ, ਅੰਜਲੀ ਪਹੁਜਾ ਨਿਵਾਸੀ ਜੈਤੀਪੂਰ ਉਤਰਾਈ ਗੋਰਖਪੁਰ ਯੂ. ਪੀ. ਦੇ ਖਿਲਾਫ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਆਪਣੀ ਪਤਨੀ ਬਲਜੀਤ ਕੌਰ ਅਤੇ 3 ਸਾਲ ਦੀ ਬੇਟੀ ਸਿਮਰਜੀਤ ਕੌਰ ਨੂੰ ਕੈਨੇਡਾ ਜਾਣ ਲਈ 30 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ ਅਤੇ ਉਕਤ ਲੋਕਾਂ ਨੇ ਉਸ ਕੋਲੋਂ ਦਸੰਬਰ 2017 'ਚ 16 ਲੱਖ 30 ਹਜ਼ਾਰ ਰੁਪਏ ਲੈਣ ਦੇ ਬਾਵਜੂਦ ਕੈਨੇਡਾ ਨਹੀਂ ਭੇਜਿਆ। ਉਨ੍ਹਾਂ ਦੀ ਠੱਗੀ ਕਰਕੇ ਉਨ੍ਹਾਂ ਨੂੰ ਮੁੰਬਈ ਤੋਂ ਵਾਪਸ ਮੁੜਨਾ ਪਿਆ। ਬਾਅਦ 'ਚ ਆਪਣੇ ਨਾਲ ਹੋਏ ਧੋਖੇ ਨੂੰ ਕਿਸੇ ਨੂੰ ਨਾ ਦੱਸਣ ਲਈ ਉਕਤ ਸਾਰੇ ਵਿਅਕਤੀ ਉਸ ਨੂੰ ਧਮਕਾਉਂਦੇ ਵੀ ਰਹੇ। ਪੁਲਸ ਨੇ ਹੁਣ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News