ਫੌਜ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਤਿੰਨ ਲੱਖ ਦੀ ਠੱਗੀ

Sunday, Jun 10, 2018 - 07:25 AM (IST)

ਮੋਗਾ (ਅਜ਼ਾਦ) - ਪ੍ਰੀਤ ਨਗਰ ਮੋਗਾ ਨਿਵਾਸੀ ਦਵਿੰਦਰ ਸਿੰਘ ਨੇ ਆਰ. ਪੀ. ਐੱਫ. ਤੇ ਸਾਬਕਾ ਸਹਾਇਕ ਥਾਣੇਦਾਰ ਜਸਵੀਰ ਸਿੰਘ ’ਤੇ ਆਪਣੀ ਪਤਨੀ ਅਤੇ ਹੋਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਮੇਰੇ ਬੇਟੇ ਗੁਰਪ੍ਰੀਤ ਸਿੰਘ ਨੂੰ ਫੌਜ ’ਚ ਭਰਤੀ ਕਰਵਾਉਣ ਦੇ ਨਾਮ ’ਤੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਮੋਗਾ ਪੁਲਸ ਵੱਲੋਂ ਜਾਂਚ ਦੇ ਬਾਅਦ ਦੋਸ਼ੀ ਜਸਵੀਰ ਸਿੰਘ ਸਾਬਕਾ ਸਹਾਇਕ ਥਾਣੇਦਾਰ ਆਰ. ਪੀ. ਐੱਫ. ਉਸਦੀ ਪਤਨੀ ਸਰਬਜੀਤ ਕੌਰ ਨਿਵਾਸੀ ਫਿਰੋਜ਼ਪੁਰ ਅਤੇ ਬਲਵਿੰਦਰ ਸਿੰਘ ਨਿਵਾਸੀ ਪਿੰਡ ਕੋਟ ਸੁਖੀਆ ਖਿਲਾਫ ਥਾਣਾ ਸਿਟੀ ਮੋਗਾ ’ਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
 ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਬਲਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਨੇ ਕਿਹਾ ਕਿ  ਮੈਂ ਐੱਫ. ਸੀ. ਆਈ. ’ਚ ਮਜ਼ਦੂਰੀ ਦਾ ਕੰਮ ਕਰਦਾ ਹੈ। ਮੈਂ ਆਪਣੇ ਬੇਟੇ ਗੁਰਪ੍ਰੀਤ ਸਿੰਘ ਜੋ  12ਵੀਂ ਪਾਸ ਹੈ, ਨੂੰ ਫੌਜ ’ਚ ਭਰਤੀ ਕਰਵਾਉਣਾ ਚਾਹੁੰਦਾ ਸੀ, ਜਿਸ ’ਤੇ ਮਾਰਚ 2017 ’ਚ ਮੇਰੇ ਇਕ ਰਿਸ਼ਤੇਦਾਰ ਬਲਦੇਵ ਸਿੰਘ ਨੇ ਸਾਨੂੰ ਦੱਸਿਆ ਕਿ ਮੇਰੇ ਇਕ ਰਿਸ਼ਤੇਦਾਰ ਬਲਵਿੰਦਰ ਸਿੰਘ ਉਰਫ ਬਿੰਦਰ ਨਿਵਾਸੀ ਪਿੰਡ ਕੋਟ ਸੁਖੀਆ ਦਾ ਬੇਟਾ ਫੌਜ ’ਚ  ਭਰਤੀ ਹੋ ਗਿਆ ਹੈ, ਜਿਸ ’ਤੇ ਕਰੀਬ ਤਿੰਨ ਲੱਖ ਰੁਪਏ ਖਰਚ ਹੋਇਆ ਹੈ, ਜਿਸ ’ਤੇ ਉਨ੍ਹਾਂ ਸਾਡੀ ਜਾਣ ਪਛਾਣ ਆਰ. ਪੀ. ਐੱਫ. ਦੇ ਸਾਬਕਾ ਸਹਾਇਕ ਥਾਣੇਦਾਰ ਜਸਵੀਰ ਸਿੰਘ ਨਾਲ ਕਰਵਾ ਦਿੱਤੀ। ਅਸੀਂ ਉਸਦੇ ਕਹਿਣ ’ਤੇ ਤਿੰਨ ਕਿਸ਼ਤਾਂ ’ਚ ਉਸ ਨੂੰ ਅਤੇ ਉਸਦੀ ਪਤਨੀ ਨੂੰ ਤਿੰਨ ਲੱਖ ਰੁਪਏ ਦੇਣ ਦੇ ਇਲਾਵਾ ਆਪਣੇ ਬੇਟੇ ਦੇ 10ਵੀਂ ਅਤੇ 12ਵੀਂ ਦੇ ਸਰਟੀਫਿਕੇਟ, ਫੋਟੋਆਂ ਆਦਿ ਦੇ ਦਿੱਤੇ। ਸਾਨੂੰ ਉਕਤ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਸਦੇ ਬੇਟੇ ਨੂੰ ਜਲਦੀ ਭਾਰਤੀ ਸੈਨਾ ਵਿਚ ਭਰਤੀ ਕਰਵਾ ਦਿੱਤਾ ਜਾਵੇਗਾ। ਪਰ ਬਾਅਦ ’ਚ ਉਹ ਟਾਲ-ਮਟੋਲ ਕਰਨ ਲੱਗੇ ਅਤੇ ਸਾਡਾ ਫੋਨ ਵੀ ਨਹੀਂ ਸੁਣਿਆ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਮੇਰੇ ਬੇਟੇ ਗੁਰਪ੍ਰੀਤ ਸਿੰਘ ਨੂੰ ਸੈਨਾ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਤਿੰਨ ਲੱਖ ਰੁਪਏ ਹਡ਼ੱਪ ਕਰ ਲਏ। ਅਸੀਂ ਉਸਦੇ ਨਾਲ ਪੰਚਾਇਤ ਰਾਹੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਈ ਗੱਲ ਨਹੀਂ ਸੁਣੀ।  
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ.  (ਐੱਚ.) ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਨੇ ਦੋਨੋਂ ਧਿਰਾਂ ਨੂੰ ਆਪਣਾ ਬਿਆਨ ਦਰਜ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ  ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।  ਸਹਾਇਕ ਥਾਣੇਦਾਰ ਅਮਰਜੀਤ ਸਿੰਘ  ਨੇ  ਕਿਹਾ ਕਿ  ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

 


Related News