ਧੋਖੇ ਨਾਲ ਚੈੱਕ ਸਾਈਨ ਕਰਵਾ ਕੇ ਕਢਵਾਈ ਲੱਖਾਂ ਦੀ ਰਕਮ

Saturday, Feb 03, 2018 - 01:47 PM (IST)

ਧੋਖੇ ਨਾਲ ਚੈੱਕ ਸਾਈਨ ਕਰਵਾ ਕੇ ਕਢਵਾਈ ਲੱਖਾਂ ਦੀ ਰਕਮ


ਅੰਮ੍ਰਿਤਸਰ (ਅਰੁਣ) - ਜਾਅਲਸਾਜ਼ੀ ਨਾਲ ਕਚਹਿਰੀ 'ਚ ਚੈੱਕ ਦੇਣ ਦਾ ਕਹਿ ਕੇ ਇਕ ਵਿਅਕਤੀ ਕੋਲੋਂ ਸਾਈਨ ਕਰਵਾਏ ਚੈੱਕ ਰਾਹੀਂ ਲੱਖਾਂ ਦੀ ਰਕਮ ਕਢਵਾਉਣ ਵਾਲੇ ਜਾਅਲਸਾਜ਼ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਅੱਛੇ ਲਾਲ ਨੇ ਦੱਸਿਆ ਕਿ ਮੁਲਜ਼ਮ ਬਲਬੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਨੇ ਇਹ ਕਹਿ ਕੇ ਉਸ ਕੋਲੋਂ ਇਕ ਚੈੱਕ ਸਾਈਨ ਕਰਵਾਇਆ ਕਿ ਉਸ ਨੇ ਇਹ ਚੈੱਕ ਕਚਹਿਰੀ ਦੇਣਾ ਹੈ। ਮੁਲਜ਼ਮ ਨੇ ਧੋਖੇ ਨਾਲ ਉਸ ਦੇ ਇਸ ਚੈੱਕ ਰਾਹੀਂ ਉਸ ਦੇ ਖਾਤੇ 'ਚੋਂ 3 ਲੱਖ 58 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News