ਜ਼ਮੀਨ ਦਾ ਬਿਆਨਾਂ ਕਰਵਾਉਣ ਦੇ ਨਾਂ ’ਤੇ 11 ਲੱਖ 50 ਹਜ਼ਾਰ ਠੱਗੇ

Tuesday, Jun 09, 2026 - 11:24 AM (IST)

ਜ਼ਮੀਨ ਦਾ ਬਿਆਨਾਂ ਕਰਵਾਉਣ ਦੇ ਨਾਂ ’ਤੇ 11 ਲੱਖ 50 ਹਜ਼ਾਰ ਠੱਗੇ

ਗੁਰੂਹਰਸਹਾਏ (ਪਵਨ ਸਿਕਰੀ) : ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਮਾਦੀ ਕੇ ਵਿਖੇ ਇਕ ਵਿਅਕਤੀ ਨੂੰ ਜ਼ਮੀਨ ਦਾ ਬਿਆਨਾਂ ਕਰਵਾਉਣ ਦੇ ਨਾਂ ’ਤੇ 11 ਲੱਖ 50 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਜਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮਾਦੀ ਕੇ ਨੇ ਦੱਸਿਆ ਕਿ ਦੋਸ਼ੀਅਨ ਜੋਗਾ ਸਿੰਘ ਪੁੱਤਰ ਟਹਿਲ ਸਿੰਘ, ਹਰਜੀਤ ਕੌਰ ਪੁੱਤਰੀ ਜੋਗਾ ਸਿੰਘ ਅਤੇ ਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀਅਨ ਵਾਦੀਆਂ ਨੇ ਉਸ ਦੇ ਨਾਮ ’ਤੇ ਜ਼ਮੀਨ ਦਾ ਬਿਆਨਾ ਕਰਾਉਣ ਦੇ ਨਾਮ ’ਤੇ 11 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਡੀ. ਐੱਸ. ਪੀ. (ਪੀ. ਬੀ. ਆਈ.) ਫਿਰੋਜ਼ਪੁਰ ਦੇ ਬਾਅਦ ਅਪਰੂਵਲ ਐੱਸ. ਐੱਸ. ਪੀ. ਦੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


author

Babita

Content Editor

Related News