ਵਰਕ ਫਰਾਮ ਹੋਮ ਦੇ ਨਾਂ ’ਤੇ 9 ਲੱਖ ਠੱਗਣ ਵਾਲੇ ਲੁਧਿਆਣਾ ਤੋਂ ਕਾਬੂ

Thursday, Oct 30, 2025 - 12:54 PM (IST)

ਵਰਕ ਫਰਾਮ ਹੋਮ ਦੇ ਨਾਂ ’ਤੇ 9 ਲੱਖ ਠੱਗਣ ਵਾਲੇ ਲੁਧਿਆਣਾ ਤੋਂ ਕਾਬੂ

ਚੰਡੀਗੜ੍ਹ (ਸੁਸ਼ੀਲ) : ਸਾਈਬਰ ਸੈੱਲ ਨੇ ਵਰਕ ਫਰਾਮ ਹੋਮ ਦੇ ਨਾਂ ’ਤੇ ਗੁਰਵਿੰਦਰ ਪਾਲ ਕੌਰ ਤੋਂ 9 ਲੱਖ ਰੁਪਏ ਠੱਗਣ ਵਾਲੇ ਫਰਾਰ ਦੋ ਠੱਗਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸ਼ਿਵਮ ਅਤੇ ਪ੍ਰਮੋਦ ਕੁਮਾਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ। ਸਾਈਬਰ ਸੈੱਲ ਨੇ ਠੱਗਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਮੁਲਜ਼ਮਾਂ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਗੁਰਵਿੰਦਰ ਪਾਲ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਕੋਲ ਟੈਲੀਗ੍ਰਾਮ ਰਾਹੀਂ ਵਰਕ ਫਰਾਮ ਹੋਮ ਬਾਰੇ ਫੋਨ ਆਇਆ ਸੀ।

ਮੁਲਜ਼ਮਾਂ ਨੇ ਪ੍ਰੋਸੈਸਿੰਗ ਫ਼ੀਸ ਦੇ ਨਾਂ ’ਤੇ ਖ਼ਾਤੇ ’ਚੋਂ 9 ਲੱਖ ਤਿੰਨ ਹਜ਼ਾਰ ਗਿਆਰਾਂ ਰੁਪਏ ਕੱਢਵਾ ਲਏ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਕਰ ਕੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਸਾਈਬਰ ਇੰਚਾਰਜ ਇਰਮ ਰਿਜ਼ਵੀ ਨੇ ਮਾਮਲੇ ਦੀ ਜਾਂਚ ਕਰ ਕੇ ਲੁਧਿਆਣਾ ਵਾਸੀ ਸ਼ਿਵਮ ਅਤੇ ਪ੍ਰਮੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ ਪ੍ਰਮੋਦ ਕੁਮਾਰ ਅਤੇ ਸ਼ਿਵਮ ਦੇ ਖਾਤਿਆਂ ’ਚ ਟਰਾਂਸਫਰ ਹੋਈ ਸੀ।


author

Babita

Content Editor

Related News