ਵਿਦੇਸ਼ ਭੇਜਣ ਦੇ ਨਾਂ ’ਤੇ ਭੈਣ-ਭਰਾ ਨੇ ਮਾਰੀ 9 ਲੱਖ ਦੀ ਠੱਗੀ
Saturday, Aug 24, 2024 - 10:43 AM (IST)
ਜੋਗਾ (ਗੋਪਾਲ) : ਵਿਦੇਸ਼ ਰਹਿੰਦੀ ਔਰਤ ਅਤੇ ਉਸਦੇ ਭਰਾ ਵੱਲੋਂ ਸਹੇਲੀ ਦੇ ਪਰਿਵਾਰਕ ਮੈਂਬਰਾਂ ਦਾ ਵੀਜ਼ਾ ਲਗਵਾਉਣ ਦੇ ਦੋਸ਼ ਹੇਠ 9 ਲੱਖ ਰੁਪਏ ਦੀ ਠੱਗੀ ਮਾਰਨ ਨੂੰ ਲੈ ਕੇ ਥਾਣਾ ਜੋਗਾ ਦੀ ਪੁਲਸ ਨੇ ਭੈਣ-ਭਰਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਮਾਨਸਾ ਪੁਲਸ ਨੂੰ ਰਾਜ ਸਿੰਘ ਵਾਸੀ ਪਿੰਡ ਰੱਖੀਆਂ (ਫਿਰੋਜ਼ਪੁਰ) ਨੇ ਦੱਸਿਆ ਕਿ ਉਸਦੀ ਪਤਨੀ ਮਨਪ੍ਰੀਤ ਕੌਰ ਸਾਈਪ੍ਰਰਸ ਰਹਿੰਦੀ ਹੈ, ਜਿੱਥੇ ਉਸਦੀ ਨਵਦੀਪ ਕੌਰ ਸਹੇਲੀ ਬਣ ਗਈ। ਨਵਦੀਪ ਕੌਰ ਨੇ ਮਨਪ੍ਰੀਤ ਕੌਰ ਨੂੰ ਕਿਹਾ ਕਿ ਉਸਦਾ ਭਰਾ ਵੀਜ਼ਾ ਲਗਵਾਉਣ ਦਾ ਕੰਮ ਕਰਦਾ ਹੈ, ਜਿਸ ਨੇ ਉਸ ਨਾਲ ਉਸਦੇ ਪਰਿਵਾਰ ਮੈਂਬਰਾਂ ਦਾ ਵੀਜ਼ਾ ਲਗਵਾਉਣ ਦੀ ਮੰਗ ਕੀਤੀ ਅਤੇ ਇਹ ਗੱਲ 9 ਲੱਖ ਰੁਪਏ ਵਿਚ ਤਹਿ ਹੋਈ। ਰਾਜ ਸਿੰਘ ਢਾਈ ਲੱਖ ਰੁਪਏ ਅਤੇ ਆਪਣੇ ਤਿੰਨ ਪਰਿਵਾਰਕ ਮੈਂਬਰਾਂ ਦੇ ਪਾਸਪੋਰਟ ਪ੍ਰਦੀਪ ਸਿੰਘ ਵਾਸੀ ਬੁਰਜ ਢਿੱਲਵਾਂ ਨੂੰ ਉਸਦੇ ਘਰ ਦੇ ਆਇਆ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦੀ ਗੱਲ ਕਹੀ।
ਵੀਜ਼ਾ ਲੱਗ ਕੇ ਆਇਆ ਤਾਂ ਉਨ੍ਹਾਂ ਨੇ ਬਾਕੀ ਪੈਸਿਆਂ ਦਾ ਭੁਗਤਾਨ ਕਰ ਦਿੱਤਾ। ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਹ ਵੀਜ਼ਾ ਜਾਅਲੀ ਹੈ। ਪੁਲਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਥਾਣਾ ਜੋਗਾ ਵਿਖੇ ਪ੍ਰਦੀਪ ਸਿੰਘ ਅਤੇ ਨਵਦੀਪ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਜੋਗਾ ਦੇ ਨਵੇਂ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ