ਕ੍ਰੈਡਿਟ ਕਾਰਡ ਦੇਣ ਦਾ ਆਫ਼ਰ ਦੇ ਕੇ ਠੱਗੇ ਡੇਢ ਲੱਖ ਰੁਪਏ

03/22/2024 4:36:38 PM

ਚੰਡੀਗੜ੍ਹ (ਸੁਸ਼ੀਲ) : ਇੰਡਸਇੰਡ ਬੈਂਕ ਦੇ ਪਲੈਟੀਨਮ ਕ੍ਰੈਡਿਟ ਕਾਰਡ ਦੇ ਬਹਾਨੇ ਸੈਕਟਰ-8 ਦੀ ਇਕ ਔਰਤ ਦੇ ਖਾਤੇ ’ਚੋਂ 29 ਹਜ਼ਾਰ 984 ਰੁਪਏ ਅਤੇ ਸੰਗੀਤਾ ਬੇਦੀ ਦੇ ਖਾਤੇ ’ਚੋਂ 1 ਲੱਖ ਰੁਪਏ ਕਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਔਰਤਾਂ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-8 ਵਾਸੀ ਪਰਮਜੀਤ ਕੌਰ ਸਿੰਧੂ ਨੇ ਪੁਲਸ ਨੂੰ ਦੱਸਿਆ ਕਿ 5 ਦਸੰਬਰ 2023 ਨੂੰ ਉਸ ਦੇ ਮੋਬਾਇਲ ’ਤੇ ਬੈਂਕ ਖਾਤੇ ਵਿਚੋਂ 99 ਹਜ਼ਾਰ 999 ਰੁਪਏ ਕਢਵਾਉਣ ਦਾ ਮੈਸੇਜ ਆਇਆ ਸੀ। ਜਦੋਂ ਅਗਲੇ ਦਿਨ ਚੈੱਕ ਕੀਤਾ ਤਾਂ ਗੂਗਲ ਪੇਅ ਰਾਹੀ ਰੋਹਿਤ ਦਾਸ ਦੇ ਖਾਤੇ ਵਿਚ ਪੰਜ ਵਾਰ 20,000 ਰੁਪਏ ਟਰਾਂਸਫਰ ਕੀਤੇ ਗਏ।

ਦੂਜੇ ਪਾਸੇ ਸੈਕਟਰ-28 ਨਿਵਾਸੀ ਸੰਗੀਤਾ ਬੇਦੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇੰਡਸਇੰਡ ਬੈਂਕ ਪਲੈਟੀਨਮ ਕ੍ਰੈਡਿਟ ਕਾਰਡ ਦਾ ਜੀਵਨ ਭਰ ਮੁਫ਼ਤ ਆਫਰ ਮਿਲਿਆ ਸੀ। 23 ਦਸੰਬਰ 2023 ਨੂੰ ਕਾਰਡ ਸ਼ੁਰੂ ਕਰਨ ਲਈ ਕਸਟਮਰ ਕੇਅਰ ਤੋਂ ਕਾਲ ਆਈ ਸੀ। ਕ੍ਰੈਡਿਟ ਕਾਰਡ ਦੇ ਪਿੰਨ ਦਾ ਏਰਰ ਦਿਖਾਈ ਦੇ ਰਿਹਾ ਹੈ। ਇਸ ਤੋਂ ਟੋਲ ਫਰੀ ਨੰਬਰ ’ਤੇ ਕਾਲ ਕੀਤੀ। ਬਾਅਦ ਵਿਚ ਕਸਟਮਰ ਕੇਅਰ ਤੋਂ ਇੱਕ ਕਾਲ ਆਈ ਅਤੇ ਇੰਡਸਇੰਡ ਬੈਂਕ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਲਈ ਕਿਹਾ।

ਮਹਿਲਾ ਮੁਲਾਜ਼ਮ ਰੀਆ ਸਿੰਘ ਨੇ ਕਾਰਡ ਦੀ ਸੀਮਾ 20 ਹਜ਼ਾਰ ਰੁਪਏ ਤੋਂ ਵਧਾਉਣ ਲਈ ਕਿਹਾ। ਇਸ ਤੋਂ ਬਾਅਦ ਕੇ. ਵਾਈ. ਸੀ. ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਖਾਤੇ ’ਚੋਂ 29 ਹਜ਼ਾਰ 984 ਰੁਪਏ ਕੱਢਵਾ ਲਏ ਗਏ। ਨੋ ਬ੍ਰੋਕਰ ਐਪਲੀਕੇਸ਼ਨ ਵਿਚ ਪਹਿਲਾਂ ਹੀ ਇੱਕ ਖਾਤਾ ਬਣਾਇਆ ਹੋਇਆ ਸੀ। ਉਸ ਰਾਹੀਂ ਹੀ ਪੈਸੇ ਕਢਵਾਏ ਗਏ।


Babita

Content Editor

Related News