HDFC ਬੈਂਕ ਦੇ ਮੁਲਾਜ਼ਮ ਨੇ ਦੋਸਤਾਂ ਨਾਲ ਮਿਲ ਗਾਹਕਾਂ ਨਾਲ ਮਾਰੀ ਠੱਗੀ

Friday, Sep 29, 2023 - 04:13 PM (IST)

HDFC ਬੈਂਕ ਦੇ ਮੁਲਾਜ਼ਮ ਨੇ ਦੋਸਤਾਂ ਨਾਲ ਮਿਲ ਗਾਹਕਾਂ ਨਾਲ ਮਾਰੀ ਠੱਗੀ

ਲੁਧਿਆਣਾ (ਰਿਸ਼ੀ) : ਐੱਚ. ਡੀ. ਐੱਫ. ਸੀ. ਬੈਂਕ 'ਚ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਦੋਸਤਾਂ ਨਾਲ ਮਿਲ ਕੇ ਆਪਣੇ ਗਾਹਕਾਂ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਨ੍ਹਾਂ ਦੇ ਨਾਲ ਠੱਗੀ ਕਰ ਲਈ। ਇਸ ਲਈ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਫਿਰੋਜ਼ ਗਾਂਧੀ ਮਾਰਕੀਟ ਸਥਿਤ ਬ੍ਰਾਂਚ ਦੇ ਸੀਨੀਅਰ ਮੈਨੇਜਰ ਜਤਿੰਦਰ ਕਤਿਆਲ ਦੀ ਸ਼ਿਕਾਇਤ ’ਤੇ ਬੈਂਕ ਕਰਮਚਾਰੀ ਸਾਹਿਲ ਕੌੜਾ ਨਿਵਾਸੀ ਜਗਰਾਓਂ ਅਤੇ ਉਸਦੇ ਦੋਸਤਾਂ ਜਤਿੰਦਰ ਅਰੋੜਾ, ਗੁਰਪ੍ਰੀਤ ਸਿੰਘ ਨਿਵਾਸੀ ਸ਼ਿਮਲਾਪੁਰੀ ਦੇ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੈਨੇਜਰ ਕਤਿਆਲ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਬੈਂਕ ਦੇ ਸੇਲ ਡਿਪਾਟਮੈਂਟ 'ਚ ਕੰਮ ਕਰਦਾ ਸੀ। ਉਸ ਕਾਫੀ ਸਮੇਂ ਤੋਂ ਬੰਦ ਪਈ ਪੂਨਮ ਸ਼ਰਮਾ, ਸਤਵੀਰ ਸਿੰਘ ਅਤੇ ਅਮਨਦੀਪ ਕੌਰ ਦੀ ਪਾਲਿਸੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਲਏ। ਜਿਸਦੇ ਬਾਅਦ ਖ਼ੁਦ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਰੈਂਡਰ ਕਰ ਦਿੱਤੇ।

ਮੁਲਜ਼ਮਾਂ ਵਲੋ ਜਾਅਲੀ ਸਰੈਂਡਰ ਫਾਰਮ ਤਿਆਰ ਕਰਕੇ ਉਸ ’ਤੇ ਪਾਲਿਸੀ ਹੋਲਡਰ ਦੇ ਜਾਅਲੀ ਹਸਤਾਖ਼ਰ ਕਰਕੇ ਵੱਖ-ਵੱਖ ਖ਼ਾਤਿਆਂ ਵਿਚ 16 ਲੱਖ, 18 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ, ਫਿਰ ਇਸ ਵਿਚ 5 ਲੱਖ 6 ਹਜ਼ਾਰ ਰੁਪਏ ਕਢਵਾਏ। ਇਸ ਦੇ ਬਾਅਦ ਬੈਂਕ ਨੂੰ ਉਨ੍ਹਾਂ ਦੇ ਬਾਰੇ ਪਤਾ ਲੱਗ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।


author

Babita

Content Editor

Related News