ਕੋਰੀਅਰ ਦਾ ਅਪਡੇਟ ਲੈਣ ਲਈ ਆਏ ਲਿੰਕ 'ਤੇ ਕਲਿੱਕ ਕਰਦੇ ਹੀ ਗਾਇਬ ਹੋ ਗਏ ਪੈਸੇ, ਹੈਰਾਨ ਰਹਿ ਗਿਆ ਸ਼ਖ਼ਸ

Monday, Aug 28, 2023 - 02:28 PM (IST)

ਕੋਰੀਅਰ ਦਾ ਅਪਡੇਟ ਲੈਣ ਲਈ ਆਏ ਲਿੰਕ 'ਤੇ ਕਲਿੱਕ ਕਰਦੇ ਹੀ ਗਾਇਬ ਹੋ ਗਏ ਪੈਸੇ, ਹੈਰਾਨ ਰਹਿ ਗਿਆ ਸ਼ਖ਼ਸ

ਲੁਧਿਆਣਾ (ਅਨਿਲ) : 1 ਲੱਖ, 87 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਉੱਤਰੀ ਸੁਮਿਤ ਸੂਦ ਨੇ ਦੱਸਿਆ ਕਿ ਸ਼ਾਮ ਸੁੰਦਰ ਸਿੰਗਲਾ ਪੁੱਤਰ ਸਤਪਾਲ ਸਿੰਗਲਾ ਵਾਸੀ ਨੇਤਾ ਜੀ ਨਗਰ ਨੇ 26 ਮਈ 2023 ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਕਰਨਾਟਕ ਦੇ ਗੁਲਬਰਗ ਨੂੰ ਕੋਰੀਅਰ ਰਾਹੀਂ ਪਾਰਸਲ ਭੇਜਿਆ ਸੀ, ਜਿਸ ਤੋਂ ਬਾਅਦ ਉਸ ਨੇ ਟਰੈਕ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਆਖ਼ਰਕਾਰ 7ਵੇਂ ਦਿਨ ਜੈਕਾਰਿਆਂ ਦੀ ਗੂੰਜ ਨਾਲ ਮੁਕੰਮਲ ਹੋਇਆ 1000 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ

ਕੋਰੀਅਰ ਨੇ ਟੋਲ ਫਰੀ ਨੰਬਰ ’ਤੇ ਕਾਲ ਕੀਤੀ ਤਾਂ ਦੂਜੇ ਪਾਸੇ ਦੇ ਵਿਅਕਤੀ ਨੇ ਕਿਹਾ ਕਿ ਮੈਂ ਤੁਹਾਨੂੰ ਕੁੱਝ ਦੇਰ ਬਾਅਦ ਕਾਲ ਕਰਾਂਗਾ, ਫਿਰ ਉਸ ਦੇ ਮੋਬਾਇਲ ’ਤੇ ਵੱਖ-ਵੱਖ ਨੰਬਰਾਂ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਤੁਹਾਡਾ ਪਾਰਸਲ ਖੇਤ 'ਚ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ

ਜੇਕਰ ਤੁਸੀਂ ਪਾਰਸਲ ਉਤਾਰਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਰੁਪਏ ਦੇਣ ਲਈ ਕਿਹਾ ਜਾਵੇਗਾ, ਜਿਸ ਤੋਂ ਬਾਅਦ ਉਸ ਨੇ ਫ਼ੋਨ ’ਤੇ ਇਕ ਲਿੰਕ ਭੇਜਿਆ ਅਤੇ ਸ਼ਿਕਾਇਤਕਰਤਾ ਨੇ ਉਹ ਲਿੰਕ ਖੋਲ੍ਹਿਆ ਤਾਂ ਉਸ ਦਾ ਫ਼ੋਨ ਬੰਦ ਹੋ ਗਿਆ ਅਤੇ ਬਾਅਦ ਵਿਚ ਉਸ ਦੇ ਬੈਂਕ ਖਾਤੇ ਵਿਚੋਂ 1 ਲੱਖ 87 ਹਜ਼ਾਰ ਰੁਪਏ ਦੀ ਚੋਰੀ ਕਰ ਲਈ ਗਈ। ਇਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਆਰਿਫ ਮੋਲਾ ਪੁੱਤਰ ਫੈਜ਼ੂਦੀਨ ਮੋਲਾ ਪੱਛਮੀ ਬੰਗਾਲ, ਸੰਤਾ ਬੇਗਮ ਅਸਾਮ ਅਤੇ ਆਇਸ਼ਾ ਖਾਤੂਨ ਖ਼ਿਲਾਫ਼ ਧੋਖਾਦੇਹੀ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Babita

Content Editor

Related News