ਬਿਆਨਾ ਕਰ ਕੇ ਨਹੀਂ ਕਰਵਾਈ ਰਜਿਸਟਰੀ, ਔਰਤ ਤੇ ਉਸ ਦੇ ਪਿਤਾ ’ਤੇ ਕੇਸ ਦਰਜ

Thursday, Apr 27, 2023 - 12:17 PM (IST)

ਬਿਆਨਾ ਕਰ ਕੇ ਨਹੀਂ ਕਰਵਾਈ ਰਜਿਸਟਰੀ, ਔਰਤ ਤੇ ਉਸ ਦੇ ਪਿਤਾ ’ਤੇ ਕੇਸ ਦਰਜ

ਲੁਧਿਆਣਾ (ਰਿਸ਼ੀ) : ਬਿਆਨਾ ਕਰ ਕੇ ਰਜਿਸਟਰੀ ਨਾ ਕਰਵਾ ਕੇ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ’ਚ ਇਕ ਔਰਤ ਸ਼ਾਲਿਨੀ ਗਰੋਵਰ ਨਿਵਾਸੀ ਦੁਰਗਾਪੁਰੀ ਅਤੇ ਉਸ ਦੇ ਪਿਤਾ ਸੁਭਾਸ਼ ਚੰਦਰ ਨਿਵਾਸੀ ਰਿਸ਼ੀ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ 7 ਜਨਵਰੀ 2023 ਨੂੰ ਦਿੱਤੀ ਸ਼ਿਕਾਇਤ ’ਚ ਸਤਵੰਤ ਸਿੰਘ ਨਿਵਾਸੀ ਮੋਗਾ ਨੇ ਦੱਸਿਆ ਕਿ ਉਕਤ ਮੁਲਜ਼ਮ ਔਰਤ ਨਾਲ ਦੁਰਗਾਪੁਰੀ ’ਚ ਇਕ 100 ਗਜ਼ ਦੇ ਪਲਾਟ ਦਾ ਸੌਦਾ 18 ਲੱਖ ਰੁਪਏ ’ਚ ਕੀਤਾ ਸੀ।

9 ਲੱਖ ਰੁਪਏ ਬਿਆਨੇ ਵਜੋਂ ਬੈਂਕ ਖ਼ਾਤੇ ’ਚ ਦੇ ਦਿੱਤੇ, ਜਿਸ ਦੀ ਰਜਿਸਟਰੀ ਦੀ ਤਾਰੀਖ਼ 28 ਜਨਵਰੀ 2023 ਸੀ ਪਰ ਉਸ ਤੋਂ ਪਹਿਲਾਂ ਹੀ ਮੁਲਜ਼ਮ ਔਰਤ ਨੇ ਮਕਾਨ ਦੀ ਰਜਿਸਟਰੀ ਆਪਣੇ ਪਿਤਾ ਦੇ ਨਾਂ ’ਤੇ 2 ਦਸੰਬਰ 2022 ਨੂੰ ਕਰਵਾ ਦਿੱਤੀ।
 


author

Babita

Content Editor

Related News