8.5 ਲੱਖ ਦੀ ਠੱਗੀ ਮਾਰਨ ’ਤੇ ਜੋੜੇ ਖ਼ਿਲਾਫ਼ ਕੇਸ ਦਰਜ

Friday, Mar 24, 2023 - 11:37 AM (IST)

8.5 ਲੱਖ ਦੀ ਠੱਗੀ ਮਾਰਨ ’ਤੇ ਜੋੜੇ ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਜ.ਬ.) : 8 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਧਵਨ ਅਤੇ ਉਸ ਦੀ ਪਤਨੀ ਆਂਚਲ ਧਰਨ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਵਿੰਦਰ ਸਿੰਘ ਨਿਵਾਸੀ ਵਿਸ਼ਾਲ ਨਗਰ, ਪੱਖੋਵਾਲ ਰੋਡ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਸਾਲ 2013 ’ਚ ਵਪਾਰ ਕਰਨ ਲਈ ਉਨ੍ਹਾਂ ਤੋਂ 8 ਲੱਖ 50 ਹਜ਼ਾਰ ਰੁਪਏ ਲਏ ਸਨ।

ਇਸ ਬਦਲੇ ਜੋੜੇ ਨੇ ਆਪਣਾ-ਆਪਣਾ ਇਕ-ਇਕ ਚੈੱਕ ਦਿੱਤਾ ਸੀ ਪਰ ਪੈਸੇ ਵਾਪਸ ਨਾ ਕਰਨ ’ਤੇ ਜਦੋਂ ਚੈੱਕ ਲਗਾਏ ਤਾਂ ਪਤਾ ਲੱਗਾ ਕਿ ਮੁਲਜ਼ਮ ਔਰਤ ਆਂਚਲ ਨੇ ਆਪਣੇ ਸਹੁਰੇ ਦੇ ਚੈੱਕ ਨੂੰ ਖ਼ੁਦ ਦਾ ਦੱਸ ਕੇ ਉਸੇ ’ਤੇ ਆਪਣੇ ਦਸਤਖ਼ਤ ਕਰ ਦਿੱਤੇ ਸਨ। ਧੋਖਾਦੇਹੀ ਹੋਣ ਦਾ ਪਤਾ ਲੱਗਣ ’ਤੇ ਦਸੰਬਰ 2021 ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਮੁਤਾਬਕ ਫ਼ਰਾਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।


author

Babita

Content Editor

Related News