ਦੱਖਣੀ ਕੋਰੀਆ ਦਾ ਵੀਜ਼ਾ ਲਵਾਉਣ ਦੇ ਨਾਂ ''ਤੇ 12 ਲੱਖ ਦੀ ਠੱਗੀ, ਮਾਮਲਾ ਦਰਜ

Wednesday, Jan 18, 2023 - 12:21 PM (IST)

ਦੱਖਣੀ ਕੋਰੀਆ ਦਾ ਵੀਜ਼ਾ ਲਵਾਉਣ ਦੇ ਨਾਂ ''ਤੇ 12 ਲੱਖ ਦੀ ਠੱਗੀ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਦੱਖਣੀ ਕੋਰੀਆ ਦਾ ਵੀਜ਼ਾ ਲਵਾਉਣ ਦੇ ਨਾਂ ’ਤੇ ਪਟਿਆਲਾ ਦੇ ਦੋ ਨੌਜਵਾਨਾਂ ਤੋਂ ਸੈਕਟਰ-35 ਸਥਿਤ ਇਮੀਗ੍ਰੇਸ਼ਨ ਕੰਪਨੀ ਦੇ ਐੱਮ. ਡੀ. ਸਮੇਤ ਦੋ ਵਿਅਕਤੀਆਂ ਨੇ 12 ਲੱਖ ਦੀ ਠੱਗੀ ਮਾਰ ਲਈ। ਨੌਜਵਾਨਾਂ ਤੋਂ ਪੈਸੇ ਲੈ ਕੇ ਮੁਲਜ਼ਮਾਂ ਨੇ ਜਾਅਲੀ ਵੀਜ਼ਾ ਅਤੇ ਜਾਅਲੀ ਟਿਕਟਾਂ ਫੜ੍ਹਾ ਦਿੱਤੀਆਂ। ਜਦੋਂ ਨੌਜਵਾਨਾਂ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਪਟਿਆਲਾ ਵਾਸੀ ਗਗਨਦੀਪ ਅਤੇ ਉਸ ਦੇ ਦੋਸਤ ਹਰਦੀਪ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਕੀਤੀ।

ਮਾਮਲੇ ਦੀ ਜਾਂਚ ਕਰਦਿਆਂ ਸੈਕਟਰ-36 ਥਾਣਾ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਐੱਮ. ਡੀ. ਪ੍ਰਸ਼ਾਂਤ ਅਤੇ ਰਮਨਦੀਪ ਸਿੰਘ ਉਰਫ਼ ਰਜਤ ਵਾਸੀ ਕਾਲੋਨੀ ਰਾਮਪੁਰਾ ਰੋਡ ਬਠਿੰਡਾ ਖ਼ਿਲਾਫ਼ ਧੋਖਾਦੇਹੀ ਅਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।
 


author

Babita

Content Editor

Related News