ਸਿੰਗਾਪੁਰ ਦਾ ਵਰਕ ਪਰਮਿੱਟ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪੇ

Saturday, Apr 30, 2022 - 01:54 PM (IST)

ਸਿੰਗਾਪੁਰ ਦਾ ਵਰਕ ਪਰਮਿੱਟ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪੇ

ਲੁਧਿਆਣਾ (ਤਰੁਣ) : ਵਰਕ ਪਰਮਿੱਟ ਦੇ ਆਧਾਰ ’ਤੇ ਸਿੰਘਾਪੁਰ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਪੀੜਤ ਤੋਂ ਲੱਖਾਂ ਰੁਪਏ ਹੜੱਪ ਲਏ। ਠੱਗਿਆ ਜਾਣ ’ਤੇ ਪੀੜਤ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਪੀੜਤ ਗੁਰਪ੍ਰੀਤ ਸਿੰਘ ਨਿਵਾਸੀ ਮੋਗਾ ਦੇ ਬਿਆਨ ’ਤੇ ਏਰਕ ਸਿੰਘ ਨਿਵਾਸੀ ਗੁਰਦੇਵ ਨਗਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਪੀੜਤ ਮੁਤਾਬਕ ਉਸ ਨੇ ਮੁਲਜ਼ਮ ਨਾਲ ਸਿੰਘਾਪੁਰ ਜਾਣ ਲਈ ਸੰਪਰਕ ਕੀਤਾ, ਜਿਸ ਨੇ ਉਸ ਨੂੰ ਵਰਕ ਪਰਮਿੱਟ ’ਤੇ ਸਿੰਘਾਪੁਰ ਭੇਜਣ ਦਾ ਵਾਅਦਾ ਕੀਤਾ, ਜਿਸ ਦੇ ਆਧਾਰ ’ਤੇ 7 ਲੱਖ ਰੁਪਏ ਮੁਲਜ਼ਮ ਨੂੰ ਦਿੱਤੇ ਪਰ ਨਾ ਤਾਂ ਉਸ ਨੂੰ ਸਿੰਘਾਪੁਰ ਭੇਜਿਆ ਗਿਆ ਅਤੇ ਨਾ ਹੀ ਨਕਦੀ ਵਾਪਸ ਮੋੜੀ।


 


author

Babita

Content Editor

Related News