ਕੈਨੇਡਾ ਭੇਜਣ ਦੇ ਬਦਲੇ 18.38 ਲੱਖ ਦੀ ਧੋਖਾਦੇਹੀ

Saturday, Mar 12, 2022 - 04:17 PM (IST)

ਕੈਨੇਡਾ ਭੇਜਣ ਦੇ ਬਦਲੇ 18.38 ਲੱਖ ਦੀ ਧੋਖਾਦੇਹੀ

ਚੰਡੀਗੜ੍ਹ (ਸੰਦੀਪ) : ਹਰਿਆਣਾ ਦੇ ਸੋਨੀਪਤ ਵਿਚ ਰਹਿਣ ਵਾਲੀ ਜਨਾਨੀ ਅਤੇ ਉਸ ਦੇ ਹੋਰ ਸਾਥੀਆਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦੁਆ ਕੇ ਉਸ ਨਾਲ 18.38 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਪੁਲਸ ਨੇ ਕੁਲਦੀਪ ਅਤੇ ਹੋਰ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਨਾਨੀ ਨੇ ਦੋਸ਼ ਲਾਏ ਹਨ ਕਿ ਸੈਕਟਰ-10 ਵਿਚ ਆਪਣੀ ਇਕ ਨਿੱਜੀ ਕੰਪਨੀ ਚਲਾਉਣ ਵਾਲੇ ਕੁਲਦੀਪ ਅਤੇ ਹੋਰ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦੇ ਕੇ ਉਨ੍ਹਾਂ ਨਾਲ 18.38 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।
 


author

Babita

Content Editor

Related News