ਠੱਗਾਂ ਦੇ ਨਿਸ਼ਾਨੇ ''ਤੇ ਨੇਤਾ, ਸਾਂਸਦ ਪ੍ਰਨੀਤ ਕੌਰ ਦੇ ਬਾਅਦ ਇਸ ਕਾਂਗਰਸੀ ਨਾਲ ਮਾਰੀ ਠੱਗੀ
Monday, Sep 09, 2019 - 10:14 AM (IST)

ਪਟਿਆਲਾ (ਬਲਜਿੰਦਰ)— ਐੱਸ.ਡੀ.ਐੱਮ. 'ਚ ਦਾਖਲਾ ਦਿਲਵਾਉਣ ਦੇ ਨਾਂ 'ਤੇ ਕਾਂਗਰਸੀ ਨੇਤਾ ਗੁਰਮੇਜ ਸਿੰਘ ਭੁਨਰਹੇੜੀ ਦੇ ਨਾਲ 33 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਗੁਰਮੇਜ ਸਿੰਘ ਪੁੱਤਰ ਹਰਨਾਮ ਸਿੰਘ ਨਿਵਾਸੀ ਪਿੰਡ ਭੁਨਰਹੇੜੀ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ੋਕਤ ਭੱਟੀ ਪੁੱਤਰ ਸਰਦਾਰ ਮਸੀਹ ਨਿਵਾਸੀ ਅਲੇਸਦਰਾ ਰੋਡ ਸਰਸੇਹਰੀ ਅੰਬਾਲਾ, ਹਰਿਆਣਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਗੁਰਮੇਜ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਉਸ ਨਾਲ ਉਸ ਦੇ ਭਤੀਜੇ ਡਾ. ਹਰਮਨਪ੍ਰੀਤ ਸਿੰਘ ਦੀ ਐੱਸ.ਡੀ. 'ਚ ਐਡਮਿਸ਼ਨ ਕਰਵਾਉਣ ਦੇ ਲਈ 65 ਲੱਖ ਰੁਪਏ ਲਏ ਸੀ। ਇਸ ਦੇ ਬਾਅਦ ਦਾਖਲਾ ਨਹੀਂ ਕਰਵਾਇਆ। ਉਸ ਨੇ 65 ਲੱਖ 'ਚੋਂ 32 ਲੱਖ ਵਾਪਸ ਕਰ ਦਿੱਤੇ। ਕਈ ਵਾਰ ਕਹਿਣ ਦੇ ਬਾਵਜੂਦ ਵੀ ਰਹਿੰਦੇ 32 ਲੱਖ ਰੁਪਏ ਵਾਪਸ ਨਹੀਂ ਕੀਤੇ ਗਏ। ਗੁਰਮੇਜ ਸਿੰਘ ਦੀ ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕੀਤੀ ਅਤੇ ਜਾਂਚ ਦੇ ਬਾਅਦ ਸ਼ੋਕਤ ਭੱਟੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।