ਧੋਖਾਦੇਹੀ ਕਰਨ ’ਤੇ ਕੰਟੀਨ ਠੇਕੇਦਾਰ ਖਿਲਾਫ ਪਰਚਾ ਦਰਜ

Friday, Aug 31, 2018 - 02:52 AM (IST)

ਧੋਖਾਦੇਹੀ ਕਰਨ ’ਤੇ ਕੰਟੀਨ ਠੇਕੇਦਾਰ ਖਿਲਾਫ ਪਰਚਾ ਦਰਜ

ਫ਼ਰੀਦਕੋਟ, (ਰਾਜਨ)-ਇੱਥੋਂ ਦੇ ਮਿੰਨੀ ਸਕੱਤਰੇਤ ਵਿਖੇ ਸਥਿਤ ਕੰਟੀਨ ਦਾ ਠੇਕਾ ਲੈ ਕੇ ਠੇਕੇ ਦੀ ਰਕਮ ਨਾ ਭਰਨ ਅਤੇ ਠੇਕੇ ਦੀ ਮਿਆਦ ਤੋਂ ਪਹਿਲਾਂ ਕੰਟੀਨ ਖਾਲੀ ਕਰਨ ਦੇ ਦੋਸ਼ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਠੇਕੇਦਾਰ ਕਰਨ ਕੁਮਾਰ ਪੁੱਤਰ ਰਘੁਬੀਰ ਕੁਮਾਰ ਵਾਸੀ ਫਰੀਦਕੋਟ ਵਿਰੁੱਧ ਪਰਚਾ ਦਰਜ ਕਰ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਠੇਕੇਦਾਰ ’ਤੇ ਇਹ ਦੋਸ਼ ਹੈ ਕਿ ਉਸ ਨੇ ਸਾਲ 2017-18 ਲਈ ਕੰਟੀਨ ਦਾ ਠੇਕਾ 7,15,000 ਰੁਪਏ ਵਿਚ ਲਿਆ ਸੀ ਅਤੇ ਸ਼ਰਤਾਂ ਅਨੁਸਾਰ ਠੇਕੇ ਦੀ ਆਖਰੀ ਕਿਸ਼ਤ ਸਾਲ 2017 ਵਿਚ ਭਰਨੀ ਸੀ ਪਰ ਠੇਕੇਦਾਰ ਵੱਲੋਂ 2,11,750 ਰੁਪਏ ਜਮ੍ਹਾ ਨਹੀਂ ਕਰਵਾਏ ਗਏ ਅਤੇ ਠੇਕਾ ਖਤਮ ਹੋਣ ਤੋਂ ਪਹਿਲਾਂ ਹੀ ਕੰਟੀਨ ਛੱਡ ਦਿੱਤੀ। ਜ਼ਿਲਾ ਮੈਜਿਸਟਰੇਟ ਵੱਲੋਂ ਇਸ ਨੂੰ ਸਰਕਾਰ ਨਾਲ ਧੋਖਾਦੇਹੀ ਕਰਾਰ ਦਿੰਦਿਆਂ ਠੇਕੇਦਾਰ ’ਤੇ ਪੁਲਸ ਵੱਲੋਂ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।


Related News