ਠੱਗੀ ਮਾਰਨ ਦੇ ਦੋਸ਼ ''ਚ 3 ਨਾਮਜ਼ਦ

Wednesday, Nov 01, 2017 - 12:44 AM (IST)

ਠੱਗੀ ਮਾਰਨ ਦੇ ਦੋਸ਼ ''ਚ 3 ਨਾਮਜ਼ਦ

ਫ਼ਿਰੋਜ਼ਪੁਰ(ਕੁਮਾਰ, ਆਵਲਾ)- ਗੁੰਮਰਾਹ ਕਰਕੇ ਸੋਨਾ ਅਤੇ ਨਗਦੀ ਹੜੱਪ ਕਰ ਲੈਣ ਦੇ ਦੋਸ਼ ਵਿਚ ਥਾਣਾ ਅਮੀਰਖਾਸ ਦੀ ਪੁਲਸ ਨੇ 3 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਜਾਣਕਾਰੀ ਦਿੰਦੇ ਏ. ਐੱਸ. ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਨਿਰਮਲਾ ਰਾਣੀ ਪਤਨੀ ਰਾਮ ਵਾਸੀ ਬੁਰਾਨਦੀਨ (ਪੀਰ ਮੁਹੰਮਦ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਨਿਰਮਲ ਕੌਰ ਉਰਫ ਗੋਗੀ, ਜੱਗੋ ਬਾਈ ਤੇ ਦਲੀਪ ਸਿੰਘ ਨੇ ਉਸਦੇ ਲੜਕੇ 'ਤੇ ਦੇਵੀ-ਦੇਵਤਿਆਂ ਦਾ ਸਾਇਆ ਹੋਣ ਦਾ ਡਰਾਵਾ ਦੇ ਕੇ ਅਤੇ ਲੜਕੇ ਦਾ ਇਲਾਜ ਕਰਨ ਲਈ ਗੁੰਮਰਾਹ ਕਰਕੇ 16 ਤੋਲੇ ਸੋਨਾ ਅਤੇ 7 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।


Related News