ਸਾਧੂ ਦੇ ਭੇਸ ’ਚ ਆਏ ਲੁਟੇਰੇ ਨੇ ਚਾੜ੍ਹਿਆ ਚੰਨ, ਦੁਕਾਨ ’ਤੇ ਬੈਠੀ ਔਰਤ ਨਾਲ ਇੰਝ ਮਾਰੀ ਠੱਗੀ ਕਿ ਉੱਡ ਗਏ ਹੋਸ਼

Tuesday, Mar 08, 2022 - 05:58 PM (IST)

ਸਾਧੂ ਦੇ ਭੇਸ ’ਚ ਆਏ ਲੁਟੇਰੇ ਨੇ ਚਾੜ੍ਹਿਆ ਚੰਨ, ਦੁਕਾਨ ’ਤੇ ਬੈਠੀ ਔਰਤ ਨਾਲ ਇੰਝ ਮਾਰੀ ਠੱਗੀ ਕਿ ਉੱਡ ਗਏ ਹੋਸ਼

ਮੋਗਾ (ਆਜ਼ਾਦ) : ਕੋਟਕਪੂਰਾ ਰੋਡ ਮੋਗਾ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ’ਤੇ ਬੈਠੀ ਜਨਾਨੀ ਦੀ ਮੁੰਦਰੀ ਬਾਬੇ ਦੇ ਭੇਸ ਵਿਚ ਆਏ ਇਕ ਲੁਟੇਰੇ ਵੱਲੋਂ ਧੋਖੇ ਨਾਲ ਲੁਹਾਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿਚ ਪੀੜਤ ਪਰਿਵਾਰ ਵੱਲੋਂ ਥਾਣਾ ਸਿਟੀ ਸਾਊਥ ਮੋਗਾ ਨੂੰ ਸੂਚਿਤ ਕੀਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਪੀੜਤ ਔਰਤ ਨਿਰਮਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਕੋਟਕਪੂਰਾ ਰੋਡ ’ਤੇ ਕਰਿਆਨੇ ਦੀ ਦੁਕਾਨ ਹੈ। ਦੁਪਹਿਰ ਸਮੇਂ ਉਸ ਦਾ ਬੇਟਾ ਮਨਦੀਪ ਕੁਮਾਰ ਰੋਟੀ ਖਾਣ ਲਈ ਦੁਕਾਨ ਦੇ ਪਿੱਛੇ ਸਥਿਤ ਘਰ ਚਲਾ ਗਿਆ। ਮੈਂ ਦੁਕਾਨ ’ਤੇ ਬੈਠੀ ਸੀ ਤਾਂ ਇਸੇ ਦੌਰਾਨ ਭਗਵੇ ਚੋਲੇ ਵਿਚ ਇਕ ਬਾਬਾ ਉੱਥੇ ਆਇਆ ਅਤੇ ਚਲਾ ਗਿਆ। ਇਸ ਦੌਰਾਨ ਇਕ ਅੋਰਤ ਦੁਕਾਨ ’ਤੇ ਆਈ ’ਤੇ ਕਹਿਣ ਲੱਗੀ ਬਾਬਾ ਬਹੁਤ ਕਰਨੀ ਵਾਲਾ ਅਤੇ ਪਹੁੰਚਿਆ ਹੈ। ਇਸ ਨੂੰ ਮੋੜੀਂ ਨਾ ਇਸ ਦੌਰਾਨ ਉਹ ਬਾਬਾ ਦੋਬਾਰਾ ਦੁਕਾਨ ’ਤੇ ਆਇਆ ਅਤੇ ਮੈਂ ਉਸ ਨੂੰ ਦਸ ਰੁਪਏ ਦਿੱਤੇ ਤਾਂ ਉਹ ਮੇਰੇ ਨਾਲ ਧਾਰਮਿਕ ਗੱਲਾਂ ਬਾਤਾਂ ਕਰਨ ਲੱਗ ਪਿਆ ਅਤੇ ਬੱਚੇ ਕੋਲੋਂ ਪਾਣੀ ਵੀ ਮੰਗਿਆ।

ਇਹ ਵੀ ਪੜ੍ਹੋ : ਬਿਜਲੀ ਚੋਰੀ ਫੜਨ ਗਈ ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ, ਫਿਰ ਵਾਪਰ ਗਈ ਵੱਡੀ ਅਣਹੋਣੀ

ਉਸ ਨੇ ਮੈਨੂੰ ਆਪਣੇ ਜਾਲ ਵਿਚ ਇਸ ਤਰ੍ਹਾਂ ਫਸਾਇਆ ਮੈਨੂੰ ਪਤਾ ਹੀ ਨਾ ਲੱਗਾ ਅਤੇ ਮੇਰੀ ਉਂਗਲੀ ਵਿਚ ਪਾਈ ਮੁੰਦਰੀ ਲਾਹੁਣ ਨੂੰ ਕਿਹਾ ਜੋ ਮੈਂ ਲਾਹ ਕੇ ਬਾਬੇ ਨੂੰ ਦੇ ਦਿੱਤੀ ਤਾਂ ਕਿ ਘਰ ਵਿਚ ਸੁੱਖ ਸ਼ਾਂਤੀ ਰਹਿ ਸਕੇ। ਬਾਬੇ ਨੇ ਮੁੰਦਰੀ ਜੇਬ ਵਿਚ ਪਾ ਲਈ ਅਤੇ ਧੋਖੇ ਨਾਲ ਮੈਨੂੰ ਇਕ ਕਾਗਜ਼ ਵਿਚ ਵੱਟੀ ਲਪੇਟ ਕੇ ਦੇ ਦਿੱਤੀ। ਔਰਤ ਮੋਟਰ ਸਾਈਕਲ ’ਤੇ ਆਪਣੇ ਨਾਲ ਆਏ ਵਿਅਕਤੀ ਨਾਲ ਬੈਠ ਕੇ ਚਲੀ ਗਈ। ਬਾਬਾ ਵੀ ਉੱਥੋਂ ਰਫੂਚੱਕਰ ਹੋ ਗਿਆ। ਜਦੋਂ ਮੈਂ ਕਾਗਜ਼ ਖੋਲ੍ਹ ਕੇ ਵੇਖਿਆ ਤਾਂ ਮੁੰਦਰੀ ਗਾਇਬ ਸੀ। ਜਿਸ ’ਤੇ ਮੈਂ ਰੌਲਾ ਵੀ ਪਾਇਆ ਤਾਂ ਮੇਰਾ ਬੇਟਾ ਮਨਦੀਪ ਆ ਗਿਆ ਉਨ੍ਹਾਂ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਅਤੇ ਬਾਬੇ ਦੀ ਫੋਟੋ ਵੇਖ ਕੇ ਹੋਰਨਾਂ ਨੂੰ ਨਾਲ ਲੈ ਕੇ ਉਸ ਨੂੰ ਲੱਭਣ ਲਈ ਚਲੇ ਗਏ, ਪਰੰਤੂ ਉਹ ਕਿਤੇ ਨਹੀਂ ਮਿਲਿਆ। ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਤੋੜਿਆ ਦਿਲ, ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News