ਲਓ ਜੀ ਪੇਸ਼ ਹੈ ਡਰਾ-ਧਮਕਾ ਕੇ ਵੱਜਣ ਵਾਲੀ ਠੱਗੀ

Saturday, Dec 12, 2020 - 11:24 AM (IST)

ਲਓ ਜੀ ਪੇਸ਼ ਹੈ ਡਰਾ-ਧਮਕਾ ਕੇ ਵੱਜਣ ਵਾਲੀ ਠੱਗੀ

ਬਠਿੰਡਾ (ਜ.ਬ.): ਦੇਖਿਆ ਗਿਆ ਹੈ ਕਿ ਠੱਗ ਕਿਸਮ ਦੇ ਲੋਕ ਭੋਲੇ ਭਾਲੇ ਲੋਕਾਂ ਨਾਲ ਅਕਸਰ ਹੀ ਠੱਗੀ ਮਾਰ ਜਾਂਦੇ ਹਨ, ਜਦਕਿ ਠੱਗੀ ਦਾ ਤਰੀਕਾ ਹਰ ਵਾਰ ਨਵਾਂ ਹੁੰਦਾ ਹੈ। ਹੁਣ ਇਕ ਨਵੀਂ ਕਿਸਮ ਦੀ ਠੱਗੀ ਸਾਹਮਣੇ ਆਈ ਹੈ, ਜਿਸ 'ਚ ਲੋਕਾਂ ਨੂੰ ਡਰਾ-ਧਮਕਾ ਕੇ ਠੱਗੀ ਮਾਰੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 'ਬੱਬਲ ਲੋਨ', 'ਪੈਸਾ ਲੋਨ', 'ਕੈਸ਼ਬੀ' ਆਦਿ ਕਈ ਆਪਣੀਆਂ ਬਣਾਈਆਂ ਫਾਇਨਾਂਸ ਕੰਪਨੀਆਂ ਦੇ ਨਾਂ ਤੋਂ ਬਹੁਤ ਸਾਰੇ ਵਿਅਕਤੀਆਂ ਨੂੰ ਵਟਸਅਪ ਜਾਂ ਫੋਨ ਆ ਰਹੇ ਹਨ ਕਿ ਕਿਸੇ ਵਿਅਕਤੀ ਨੇ ਕੰਪਨੀ ਤੋਂ ਕਰਜ਼ਾ ਲਿਆ ਸੀ, ਜਿਸਨੇ ਆਪਣੇ ਰਿਕਾਰਡ ਵਿਚ ਤੁਹਾਡਾ ਨੰਬਰ ਜ਼ਿੰਮੇਵਾਰ ਵਜੋਂ ਲਿਖਵਾਇਆ ਸੀ। ਹੁਣ ਅਸਲ ਕਰਜ਼ਦਾਰ ਕਰਜ਼ਾ ਨਹੀਂ ਮੋੜ ਰਿਹਾ, ਇਸ ਲਈ ਤੁਹਾਨੂੰ ਇਹ ਕਰਜ਼ਾ ਮੋੜਣਾ ਪਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਪੁਲਸ ਕੇਸ ਜਾਂ ਹੋਰ ਕਾਨੂੰਨੀ ਕਾਰਵਾਈ ਤੁਹਾਡੇ ਖ਼ਿਲਾਫ਼ ਹੋਵੇਗੀ।

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ

ਹੋਰ ਤਾਂ ਹੋਰ ਖ਼ੁਦ ਨੂੰ ਏਕਤਾ ਸਿੰਘ ਕਹਿੰਦੀ ਇਕ ਬੀਬੀ ਫੋਨ 'ਤੇ ਸ਼ਰੇਆਮ ਧਮਕੀਆਂ ਦੇ ਰਹੀ। ਇਸ ਬੀਬੀ ਨੇ ਇਕ ਵਟਸਅਪ ਗਰੁੱਪ ਵੀ ਬਣਾਇਆ ਹੈ, ਜਿਸ 'ਚ ਗਰੁੱਪ ਛੱਡਣ 'ਤੇ ਵੀ ਧਮਕੀ ਦਿੱਤੀ ਜਾ ਰਹੀ ਹੈ। ਹੱਦ ਤਾਂ ਉਦੋਂ ਹੋ ਗਈ, ਜਦੋਂ ਬੀਬੀ ਨੂੰ ਪੁੱਛਿਆ ਕਿ ਜਿਸਨੂੰ ਫੋਨ ਕੀਤਾ ਹੈ, ਉਸਦਾ ਨਾਂ ਹੀ ਦੱਸ ਦਿਓ ਤਾਂ ਉਸਦਾ ਜਵਾਬ ਸੀ 'ਗੇਲ ਦਾ ਭਾਪਾ'। ਫਿਰ ਸਮਝ ਆਈ ਕਿ ਉਕਤ ਵਲੋਂ ਇਹ ਨੰਬਰ ਟਰਿਊਕਾਲਰ ਤੋਂ ਲਏ ਗਏ ਹਨ, ਜਿਥੇ ਸਭ ਦਾ ਅਸਲੀ ਨਾਂ ਨਹੀਂ ਹੁੰਦਾ, ਸਗੋਂ ਇਸ਼ਾਰਾ ਮਾਤਰ ਹੀ ਹੁੰਦਾ ਹੈ। ਸੁਭਾਵਿਕ ਹੈ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਜਾਂ ਗੱਲਾਂ 'ਚ ਆ ਕੇ ਲੋਕ ਇਨ੍ਹਾਂ ਠੱਗ ਕੰਪਨੀਆਂ ਨੂੰ ਪੈਸੇ ਵੀ ਦਿੰਦੇ ਹੋਣਗੇ। ਠੱਗੀ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ


author

Shyna

Content Editor

Related News