ਪਿੰਡ ਕੋਟਲਾ ਮੁੰਗਲਾ ''ਚ ਇਕੋ ਰਾਤ 4 ਮੋਟਰਾਂ ਚੋਰੀ
Sunday, Feb 18, 2018 - 01:39 AM (IST)

ਕਲਾਨੌਰ, (ਮਨਮੋਹਨ)- ਸਰਹੱਦੀ ਪਿੰਡ ਕੋਟਲਾ ਮੁੰਗਲਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ 4 ਮੋਟਰਾਂ ਚੋਰੀ ਕਰਨ ਦਾ ਸਮਾਚਾਰ ਹੈ। ਦੱਸਣਯੋਗ ਹੈ ਕਿ ਕੁਝ ਸਮੇਂ ਤੋਂ ਸਰਹੱਦੀ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਇਸ ਸੰਬੰਧੀ ਪੀੜਤ ਕਿਸਾਨ ਬਲਬੀਰ ਸਿੰਘ ਪ੍ਰੇਮੀ ਪੁੱਤਰ ਫੌਜਾ ਸਿੰਘ ਵਾਸੀ ਕੋਟਲਾ ਮੁੰਗਲਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਸ ਦੇ ਖੇਤਾਂ ਵਿਚੋਂ 1 ਮੋਟਰ ਚੋਰੀ ਕਰਨ ਤੋਂ ਇਲਾਵਾ ਪਿੰਡ ਦੇ ਕਿਸਾਨਾਂ ਜਸਵੰਤ ਸਿੰਘ ਪੁੱਤਰ ਲਾਭ ਸਿੰਘ, ਰਣਜੋਧ ਸਿੰਘ ਸਰਪੰਚ ਪੁੱਤਰ ਪ੍ਰੀਤਮ ਸਿੰਘ ਤੇ ਮਹਿੰਦਰ ਸਿੰਘ ਬੋਰਾਂ ਵਾਲੇ ਦੀਆਂ ਮੋਟਰਾਂ ਚੋਰੀ ਕਰ ਲਈਆਂ ਗਈਆਂ। ਚੋਰੀ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਕਿਸਾਨਾਂ ਨੇ ਪੁਲਸ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।