PNB ਬੈਂਕ ਦੇ ਚਾਰ ਮੁਲਾਜ਼ਮ ਪਾਏ ਗਏ ਕੋਰੋਨਾ ਪਾਜ਼ੇਟਿਵ

04/05/2021 8:25:47 PM

ਗੁਰੂਹਰਸਹਾਏ, (ਆਵਲਾ)- ਜਿੱਥੇ ਕਿ ਦੇਸ਼ ਅਤੇ ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਦੇ ਕੇਸ ਵਧ ਰਹੇ ਹਨ ਅਤੇ ਲੋਕ ਬੇਖ਼ੌਫ਼ ਹੋ ਕੇ ਬਿਨਾਂ ਕਿਸੇ ਡਰ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸ ਤੋਂ ਬਗੈਰ ਬਾਜ਼ਾਰਾਂ ਅਤੇ ਗਲੀਆਂ ਮੁਹੱਲਿਆ ਵਿੱਚ ਘੁੰਮ ਰਹੇ ਹਨ ਅਤੇ ਇਲਾਕੇ ਅੰਦਰ ਹਰ ਰੋਜ਼ ਕੋਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਹਨ। ਅੱਜ ਮਿਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਣਕਾਰੀ ਅਨੁਸਾਰ ਪੀ.ਐੱਨ.ਬੀ. ਬੈਂਕ ਦੀ ਸ਼ਾਖਾ ਜੋ ਕਿ ਪੁਰਾਣੀ ਸਟੇਟ ਬੈਂਕ ਰੋਡ 'ਤੇ ਸਥਿਤ ਹੈ ਦੇ ਚਾਰ ਬੈਂਕ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਇਸ ਬੈਂਕ ਸ਼ਾਖਾ ਅੰਦਰ ਸ਼ਹਿਰ ਦੀ ਸੈਲਰ ਇੰਡ, ਵੱਡੇ-ਵੱਡੇ ਘਰਾਣਿਆਂ ਦੇ ਖਾਤੇ ਸ਼ਹਿਰ ਦੇ ਅਤੇ ਆਸ ਪਾਸ ਪਿੰਡਾਂ ਦੇ ਲੋਕਾਂ ਦੇ ਖਾਤੇ ਹਨ ਅਤੇ ਇਨ੍ਹਾਂ ਲੋਕਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤਕ ਬੈਂਕ ਅੰਦਰ ਪੈਸਿਆਂ ਦੇ ਲੈਣ-ਦੇਣ ਦਾ ਕੰਮ ਚੱਲਦਾ ਰਹਿੰਦਾ ਹੈ। ਬੈਂਕ ਮੁਲਾਜ਼ਮਾਂ ਦੀ ਕੋਰੋਨਾ ਪਜ਼ੇਟਿਵ ਦੀ ਰਿਪੋਰਟ ਸੁਣ ਕੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਹੈ। ਇੱਥੇ ਇਹ ਗੱਲ ਇਲਾਕੇ ਦੇ ਲੋਕਾਂ ਨੂੰ ਦੱਸਣੀ ਬਹੁਤ ਹੀ ਜ਼ਰੂਰੀ ਹੈ ਕਿ ਜੋ ਲੋਕ ਪਿਛਲੇ ਕੁਝ ਦਿਨਾਂ ਦਰਮਿਆਨ ਬੈਂਕ ਅੰਦਰ ਆਪਣੇ ਨਿੱਜੀ ਕੰਮ ਲਈ ਗਏ ਹਨ ਉਨ੍ਹਾਂ ਨੂੰ ਆਪਣੇ ਕੋਰੋਨਾ ਦੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਟਾਈਮ ਰਹਿੰਦਿਆਂ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੈ ਕਿ ਪਾਜ਼ੇਟਿਵ ਸਮੇਂ ਰਹਿੰਦਿਆਂ ਇਸ ਦਾ ਪਤਾ ਲੱਗਣਾ ਬਹੁਤ ਹੀ ਜ਼ਰੂਰੀ ਹੈ।


Bharat Thapa

Content Editor

Related News