ਭੱਜਦਿਆਂ ਕਿਡਨੈਪਰਾਂ ਨੇ ਖੇਤਾਂ ''ਚ ਵਾੜ''ਤੀ ਸੀ ਫਾਰਚੂਨਰ, ਪੁਲਸ ਨੇ ਕੀਤੀ ਬਰਾਮਦ
Thursday, Mar 13, 2025 - 10:27 PM (IST)

ਖੰਨਾ (ਰਾਹੁਲ ਖੰਨਾ) : ਬੀਤੇ ਕੱਲ ਖੰਨਾ ਸ਼ਹਿਰ ਦੇ ਪਿੰਡ ਸੀਹਾ ਦੋਦ ਦੇ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਕਿਡਨੈਪ ਕਰ ਲਿਆ ਗਿਆ ਸੀ, ਜਿਨ੍ਹਾਂ ਦਾ ਪੁਲਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਕਿਡਨੈਪਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਲਸ ਬਲ ਦੇ ਵੱਲੋਂ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਪਿੰਡ ਦੀ ਘੇਰਾਬੰਦੀ ਕੀਤੀ ਗਈ। ਇਸ ਦੀ ਅਗਵਾਹੀ ਪੁਲਸ ਦੇ ਤਿੰਨ ਜ਼ਿਲ੍ਹਿਆਂ ਦੀ ਟੀਮ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕੀ ਪੀੜਤ ਪਰਿਵਾਰ ਤੋਂ ਬੱਚੇ ਨੂੰ ਛੱਡਣ ਦੇ ਲਈ ਇਕ ਕਰੋੜ ਰੁਪਏ ਦੀ ਫਰੌਤੀ ਮੰਗੀ ਸੀ ਅਤੇ 30 ਲੱਖ ਵਿੱਚ ਸੌਦਾ ਤੈਅ ਹੋਇਆ ਸੀ। ਇਸ ਤੋਂ ਬਾਅਦ ਪੁਲਸ ਨੇ ਕਿਡਨੈਪਰਾਂ ਨੂੰ ਟਰੇਸ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਨਾਭਾ ਬਲਾਕ ਦੇ ਪਿੰਡ ਮੰਡੌਰ ਵਿਖੇ ਇਨ੍ਹਾਂ ਨੂੰ ਘੇਰ ਕੇ ਪੁਲਸ ਨੇ ਇੱਕ ਕਿਡਨੈਪਰ ਨੂੰ ਢੇਰ ਕਰ ਦਿੱਤਾ ਅਤੇ ਦੋ ਕਿਡਨੈਪਰ ਜ਼ਖਮੀ ਹੋ ਗਏ। ਤਿੰਨ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਕਿਡਨੈਪਰਾਂ ਦੀ ਫਾਰਚੂਨਰ ਕਾਰ, ਜਿਸ ਦਾ ਨੰਬਰ HR-26CY-8619 ਪੁਲਸ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਹੈ।
ਇਸ ਮੌਕੇ 'ਤੇ ਪਿੰਡ ਵਾਸੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਕਿਡਨੈਪਰਾਂ ਨੂੰ ਪੁਲਸ ਨੇ ਢੇਰ ਕੀਤਾ ਅਤੇ ਬਾਕੀ ਕਿਡਨੈਪਰਾਂ ਨੂੰ ਕਾਬੂ ਕਰ ਲਿਆ। ਅਸੀਂ ਸਲਾਘਾ ਕਰਦੇ ਹਾਂ ਪੰਜਾਬ ਪੁਲਸ ਦੇ ਇਸ ਉਪਰਾਲੇ ਦੀ। ਇਸ ਦੌਰਾਨ ਮਾਂ ਬਾਪ ਨੇ ਵੱਡਾ ਜਿਗਰਾ ਕਰ ਕੇ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਸੂਜ ਬੂਝ ਨਾਲ ਇਸ ਆਪਰੇਸ਼ਨ ਨੂੰ ਸਫਲ ਬਣਾਇਆ।
ਇਸ ਮੌਕੇ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਨੇ ਕਿਹਾ ਕਿ ਕਿਡਨੈਪਰਾਂ ਦਾ ਇਨਕਾਊਂਟਰ ਕੀਤਾ ਗਿਆ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਹੈ। ਫਿਲਹਾਲ ਬੱਚਾ ਸੁਰੱਖਿਅਤ ਹੈ।