ਬਰਨਾਲਾ ’ਚ ਤਲਾਸ਼ੀ ਮੁਹਿੰਮ ਦੌਰਾਨ ਫਾਰਚੂਨਰ ਗੱਡੀ ’ਚੋਂ 11 ਲੱਖ ਰੁਪਏ ਬਰਾਮਦ

Sunday, Jan 23, 2022 - 11:49 AM (IST)

ਬਰਨਾਲਾ ’ਚ ਤਲਾਸ਼ੀ ਮੁਹਿੰਮ ਦੌਰਾਨ ਫਾਰਚੂਨਰ ਗੱਡੀ ’ਚੋਂ 11 ਲੱਖ ਰੁਪਏ ਬਰਾਮਦ

ਬਰਨਾਲਾ, 22 ਜਨਵਰੀ (ਵਿਵੇਕ ਸਿੰਧਵਾਨੀ, ਰਵੀ) : ਇੰਡੋ ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੀ ਟੀਮ ਤੇ 103-ਬਰਨਾਲਾ ਵਿਧਾਨ ਸਭਾ ਹਲਕੇ ਦੇ ਉੱਡਣ ਦਸਤੇ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਬਰਨਾਲਾ ਦੇ ਹੰਡਿਆਇਆ ਚੌਕ ’ਤੇ ਫਾਰਚੂਨਰ ਗੱਡੀ ’ਚੋਂ 11 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਹੰਡਿਆਇਆ ਚੌਕ ’ਤੇ ਤਲਾਸ਼ੀ ਮੁਹਿੰਮ ਦੌਰਾਨ ਆਈ.ਟੀ.ਬੀ.ਪੀ. ਦੀ ਟੀਮ ਨੇ ਚਿੱਟੇ ਰੰਗ ਦੀ ਫਾਰਚੂਨਰ ਗੱਡੀ (HR-24-AC-0013) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 11 ਲੱਖ ਦੀ ਨਕਦੀ ਬਰਾਮਦ ਹੋਈ। ਵਾਹਨ ’ਚੋਂ ਕੋਈ ਚੋਣ ਸਮੱਗਰੀ ਬਰਾਮਦ ਨਹੀਂ ਹੋਈ।

ਇਸ ਦੌਰਾਨ ਤਹਿਸੀਲਦਾਰ ਸੰਦੀਪ ਸਿੰਘ ਅਤੇ ਐੱਸ. ਐੱਚ. ਓ. ਸਿਟੀ-2 ਮੁਨੀਸ਼ ਕੁਮਾਰ ਮੌਕੇ ’ਤੇ ਪਹੁੰਚ ਗਏ। ਐੱਸ. ਐੱਚ. ਓ. ਸਿਟੀ-2 ਵਲੋਂ ਕਾਰਵਾਈ ਕਰਦਿਆਂ ਗੱਡੀ ਤੇ ਨਕਦੀ ਜ਼ਬਤ ਕਰ ਲਈ ਗਈ ਤੇ ਮੌਕੇ ਦੀ ਵੀਡੀਓਗ੍ਰਾਫੀ ਕਰਵਾਈ ਗਈ, ਜਿਸ ਮਗਰੋਂ ਨਕਦੀ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਵੱਲੋਂ ਅਗਲੇਰੀ ਜਾਂਚ ਮੁਕੰਮਲ ਹੋਣ ਤੱਕ ਬਰਾਮਦ ਰਕਮ ਮਾਲਖਾਨੇ ’ਚ ਜਮ੍ਹਾ ਕਰਵਾ ਦਿੱਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਤ ਵਿਅਕਤੀ 11 ਲੱਖ ਰੁਪਏ ਨਕਦੀ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸ ਕਾਰ ’ਚ ਸਿਰਸਾ (ਹਰਿਆਣਾ) ਵਾਸੀ ਰਘੁਬੀਰ ਸਿੰਘ ਪੁੱਤਰ ਦੁਰਗਾ ਸਿੰਘ ਆਪਣੇ ਪੁੱਤਰ ਤੇ ਡਰਾਈਵਰ ਨਾਲ ਬਰਨਾਲਾ ਤੋਂ ਸਿਰਸਾ ਜਾ ਰਹੇ ਸਨ। ਰਘਬੀਰ ਸਿੰਘ ਨੇ ਦਾਅਵਾ ਕੀਤਾ ਉਹ ਜ਼ਮੀਨ ਦੀ ਰਜਿਸਟਰੀ ਸਬੰਧੀ ਬਰਨਾਲਾ ਆਏ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਮਲਾ ਜਾਂਚ ਅਧੀਨ ਹੈ।


author

Gurminder Singh

Content Editor

Related News