ਸੜਕ ਹਾਦਸੇ ''ਚ ਸਾਬਕਾ ਥਾਣੇਦਾਰ ਭਗਵਾਨ ਦਾਸ ਸ਼ਰਮਾ ਦੀ ਮੌਤ

07/13/2017 2:39:58 AM

ਕਾਲਾ ਸੰਘਿਆਂ,   (ਨਿੱਝਰ)-  ਪੰਜਾਬ ਪੁਲਸ ਦੇ ਸਾਬਕਾ ਏ. ਐੱਸ. ਆਈ. ਭਗਵਾਨ ਦਾਸ ਸ਼ਰਮਾ (70 ਸਾਲ) ਵਾਸੀ ਮਾਧੋਪੁਰ-ਜੱਲੋਵਾਲ ਦੀ ਬੀਤੇ ਦਿਨੀਂ ਕਪੂਰਥਲਾ-ਨਕੋਦਰ ਸੜਕ 'ਤੇ ਸਥਿਤ ਪਿੰਡ ਨੱਥੂਚਾਹਲ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਗਵਾਨ ਦਾਸ, ਜੋ ਕਿ ਆਪਣੇ ਸਹੁਰੇ ਪਿੰਡ ਨੱਥੂਚਾਹਲ ਤੋਂ ਰਿਸ਼ਤੇਦਾਰ ਨੂੰ ਮਿਲ ਕੇ ਆਪਣੇ ਟੂ-ਵ੍ਹੀਲਰ 'ਤੇ ਕਪੂਰਥਲਾ ਲਈ ਰਵਾਨਾ ਹੋਏ ਸੀ ਕਿ ਇਕ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦਿਆਂ ਇਸ ਦੀ ਲਪੇਟ 'ਚ ਆ ਗਏ, ਜਿਸ ਦੌਰਾਨ ਟਰਾਲੀ ਦਾ ਟਾਇਰ ਉਨ੍ਹਾਂ ਦੇ ਉਪਰੋਂ ਲੰਘ ਗਿਆ ਤੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ। ਸ਼ਰਮਾ ਜੋ ਕਿ ਮਾਤਾ ਚਿੰਤਪੂਰਨੀ ਮੰਦਰ ਜੱਲੋਵਾਲ ਦੇ ਪ੍ਰਧਾਨ ਤੇ ਸੁਆਮੀ ਪ੍ਰਕਾਸ਼ਾਨੰਦ ਸੇਵਾ ਸੰਮਤੀ ਦੇ ਗਤੀਸ਼ੀਲ ਮੈਂਬਰ ਸਨ, ਦੀ ਮੌਤ ਨੂੰ ਦੋਨਾ ਇਲਾਕੇ ਲਈ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ।
ਸੁਆਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਸਹਾਰਾ ਆਸ਼ਰਮ ਤਲਵੰਡੀ ਸਲੇਮ ਦੇ ਜਨਰਲ ਸਕੱਤਰ ਸੁਰਿੰਦਰ ਖੀਵਾ, ਪ੍ਰਧਾਨ ਜੁਰਾਲ ਕਿਸ਼ੋਰ ਸ਼ਰਮਾ, ਕੁਲਦੀਪ ਕੁਮਾਰ ਗੌਤਮ, ਰਾਮ ਮੂਰਤੀ ਸੂਦ, ਵਿਪਨ ਸ਼ਰਮਾ, ਨੰਬਰਦਾਰ ਲਾਭ ਚੰਦ ਥਿੱਗਲੀ ਆਦਿ ਸ਼ਖਸੀਅਤਾਂ ਨੇ ਭਗਵਾਨ ਦਾਸ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਸਵ. ਭਗਵਾਨ ਦਾਸ ਸ਼ਰਮਾ ਨਮਿੱਤ ਅੰਤਿਮ ਅਰਦਾਸ 13 ਜੁਲਾਈ ਨੂੰ ਜੋਤੀ ਪੈਲੇਸ ਕਾਲਾ ਸੰਘਿਆਂ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ।


Related News