ਸਾਬਕਾ ਵਿਧਾਇਕ ਏ. ਆਰ. ਤੇ ਜਲਾਲਉਸਮਾਂ ਨੇ ਹਾਕੀ ਖਿਡਾਰੀ ਹਰਮਨਪ੍ਰੀਤ ਦੇ ਮਾਤਾ-ਪਿਤਾ ਨੂੰ ਕੀਤਾ ਸਨਮਾਨਿਤ

Thursday, Aug 05, 2021 - 08:35 PM (IST)

ਸਾਬਕਾ ਵਿਧਾਇਕ ਏ. ਆਰ. ਤੇ ਜਲਾਲਉਸਮਾਂ ਨੇ ਹਾਕੀ ਖਿਡਾਰੀ ਹਰਮਨਪ੍ਰੀਤ ਦੇ ਮਾਤਾ-ਪਿਤਾ ਨੂੰ ਕੀਤਾ ਸਨਮਾਨਿਤ

ਬਾਬਾ ਬਕਾਲਾ ਸਾਹਿਬ (ਰਾਕੇਸ਼)-ਓਲੰਪਿਕ ਖੇਡਾਂ ’ਚ ਸ਼ਾਨਦਾਰ ਮੱਲਾਂ ਮਾਰਨ ਵਾਲੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੀ ਵਧੀਆ ਕਾਰਗੁਜ਼ਾਰੀ ਨਾਲ ਜਿਥੇ ਭਾਰਤ ਦਾ ਸਿਰ ਉੱਚਾ ਹੋਇਆ ਹੈ, ਉਥੇ ਨਾਲ ਹੀ ਪੰਜਾਬ, ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਤਿੰਮੋਵਾਲ ਵੀ ਭਾਰਤ ਦੇ ਨਕਸ਼ੇ ’ਤੇ ਛਾ ਗਿਆ ਹੈ।
ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਅੱਜ ਉਚੇਚੇ ਤੌਰ ’ਤੇ ਖਿਡਾਰੀ ਦੇ ਜੱਦੀ ਪਿੰਡ ਤਿੰਮੋਵਾਲ ਪੁੱਜੇ, ਜਿਥੇ ਉਨ੍ਹਾਂ ਨੇ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ, ਜੋ ਆਪ ਖੁਦ ਇਕ ਰਾਸ਼ਟਰੀ ਕਬੱਡੀ ਖਿਡਾਰੀ ਰਹੇ ਹਨ, ਸਮੇਤ ਬਾਕੀ ਪਰਿਵਾਰ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਇਹ ਵੀ ਪੜ੍ਹੋ : ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨੂੰ ਇਤਿਹਾਸਕ ਜਿੱਤ ਦੀਆਂ ਦਿੱਤੀਆਂ ਵਧਾਈਆਂ

ਉਕਤ ਦੋਵਾਂ ਨੇਤਾਵਾਂ ਨੇ ਕਿਹਾ ਕਿ ਇਨ੍ਹਾਂ ਹੋਣਹਾਰ ਖਿਡਾਰੀਆਂ ਨੇ ਆਪਣੀ ਕਾਬਲੀਅਤ ਨਾਲ ਜਰਮਨ ਤੋਂ ਜਿੱਤ ਹਾਸਿਲ ਕੀਤੀ ਹੈ ਅਤੇ ਇਹ ਅਜਿਹਾ ਮੌਕਾ ਹੈ ਕਿ 41 ਸਾਲਾਂ ਬਾਅਦ ਇਨ੍ਹਾਂ ਖਿਡਾਰੀਆਂ ਵੱਲੋਂ ਮੁੜ ਇਤਿਹਾਸ ਸਿਰਜਿਆ ਗਿਆ ਹੈ। ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਪਰਿਵਾਰ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਕੰਵਰਜੀਤ ਸਿੰਘ ਮਾਨ ਚੇਅਰਮੈਨ, ਕੁਲਵੰਤ ਸਿੰਘ ਰੰਧਾਵਾ ਪ੍ਰਧਾਨ ਵਪਾਰ ਮੰਡਲ, ਬਿੱਲੂ ਧੂਲਕਾ, ਸੀਨੀਅਰ ਅਕਾਲੀ ਆਗੂ ਪੂਰਨ ਸਿੰਘ ਖਿਲਚੀਆਂ, ਖਾਲਸਾ ਖਿਲਚੀਆਂ ਆਦਿ ਵੀ ਹਾਜ਼ਰ ਸਨ।


author

Manoj

Content Editor

Related News