ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

Saturday, Oct 14, 2023 - 06:39 PM (IST)

ਬਟਾਲਾ (ਗੁਰਪ੍ਰੀਤ)- ਬਟਾਲਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਬਕਾ ਐੱਮ. ਐੱਲ. ਏ ਅਸ਼ਵਨੀ ਸੇਖੜੀ ਨੇ ਪੁੱਤਰ ਨਾਲ ਰਲ ਕੇ ਆਪਣੇ ਭਰਾ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਰਾਜ ਮੰਤਰੀ ਅਸ਼ਵਨੀ ਸੇਖੜੀ ਅਤੇ ਉਨ੍ਹਾਂ ਦਾ ਪੁੱਤਰ ਅਭਿਨਵ ਸੇਖੜੀ ਆਪਣੇ ਛੋਟੇ ਭਰਾ ਇੰਦਰ ਸੇਖੜੀ ਨਾਲ ਕੁੱਟਮਾਰ ਕਰ ਰਹੇ ਹਨ।

ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ

ਇਸ ਦੌਰਾਨ ਅਸ਼ਵਨੀ ਸੇਖੜੀ ਨਾਲ ਸੁਰੱਖਿਆ ਕਰਮੀ ਵੀ ਨਜ਼ਰ ਆ ਰਹੇ ਹਨ। ਅਸ਼ਵਨੀ ਸੇਖੜੀ ਪਹਿਲਾ ਕਾਂਗਰਸ ਤੋਂ ਐੱਮ. ਐੱਲ. ਏ ਅਤੇ ਰਾਜ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਭਾਜਪਾ 'ਚ ਹਨ । ਦੱਸ ਦੇਈਏ ਉਨ੍ਹਾਂ ਦਾ ਛੋਟਾ ਭਰਾ ਇੰਦਰ ਸੇਖੜੀ ਵੀ ਭਾਜਪਾ ਆਗੂ ਹਨ।

ਇਹ ਵੀ ਪੜ੍ਹੋ-  4 ਸਾਲਾ ਬੱਚੇ ਦੀ ਮੌਤ 'ਤੇ ਹਸਪਤਾਲ 'ਚ ਹੰਗਾਮਾ, ਹਿਰਾਸਤ 'ਚ ਲਏ ਚਾਚਾ ਤੇ ਮਾਮਾ, ਜਾਣੋ ਪੂਰਾ ਮਾਮਲਾ

ਉਥੇ ਹੀ ਇਸ ਵੀਡੀਓ ਅਤੇ ਤਕਰਾਰ ਦੀ ਸਚਾਈ ਦੱਸਦੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਜਿਸ ਜਗ੍ਹਾ 'ਤੇ ਝਗੜਾ ਹੋਇਆ ਹੈ, ਉਥੇ ਉਸ ਦਾ ਪੁੱਤਰ ਨਵੀਂ ਫੈਕਟਰੀ ਲਗਾ ਰਿਹਾ ਹੈ ਅਤੇ ਜਦ ਕਿ 2 ਅਕਤੂਬਰ ਨੂੰ ਉਨ੍ਹਾਂ ਦਾ ਭਰਾ ਇੰਦਰ ਸੇਖੜੀ ਉਸ ਜਗ੍ਹਾ 'ਤੇ ਜ਼ਬਰਦਸਤੀ ਦਾਖ਼ਲ ਹੋਇਆ ਅਤੇ ਪਹਿਲਾਂ ਉਸਨੇ ਉਨ੍ਹਾਂ ਦੇ ਮੈਨੇਜਰ ਅਤੇ ਜੋ ਮਿਸਤਰੀ ਉਥੇ ਕੰਮ ਕਰ ਰਹੇ ਸਨ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਨੇ ਗਾਲੀ ਗਲੋਚ ਕੀਤਾ ਜਦੋਂ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਤਾਂ ਅਸ਼ਵਨੀ ਸੇਖੜੀ ਆਪਣੇ ਪੁੱਤਰ ਅਭਿਨਵ ਸੇਖੜੀ ਨਾਲ ਮੌਕੇ 'ਤੇ ਪਹੁੰਚ ਗਏ ਤਾਂ ਇੰਦਰ ਵਲੋਂ ਉਨ੍ਹਾਂ 'ਤੇ ਵੀ ਹਮਲਾ ਤੇ ਗਾਲੀ ਗਲੋਚ ਕੀਤਾ ਗਿਆ। ਇਸ ਦੌਰਾਨ ਉਸ ਵੱਲੋਂ ਜ਼ਬਰਦਸਤੀ ਕੰਮ ਰੁੱਕਵਾਇਆ ਗਿਆ।

ਇਹ ਵੀ ਪੜ੍ਹੋ-  ਰਾਜਪਾਲ ਪੁਰੋਹਿਤ ਵੱਲੋਂ ਗ੍ਰਾਮ ਰੱਖਿਆ ਕਮੇਟੀਆਂ ਲਈ ਵੱਡੇ ਇਨਾਮਾਂ ਦਾ ਐਲਾਨ

ਜਦ ਇੰਦਰ ਉਨ੍ਹਾਂ ਨਾਲ ਹੱਥੋ ਪਾਈ ਹੋਣ ਲਗਾ ਤਾਂ ਪੁੱਤਰ ਅਭਿਨਵ ਨੇ ਬਚਾਅ 'ਚ ਉਸ ਨਾਲ ਅੱਗੋਂ ਹੱਥੋਪਾਈ ਕੀਤੀ। ਅਸ਼ਵਨੀ ਸੇਖੜੀ ਦਾ ਕਹਿਣਾ ਕਿ ਉਨ੍ਹਾਂ  ਦੇ ਪਰਿਵਾਰ 'ਚ ਕਾਰੋਬਾਰ ਅਤੇ ਜ਼ਮੀਨ ਜਾਇਦਾਦ ਦੀ ਵੰਡ ਸਾਲਾਂ ਪਹਿਲੇ ਹੋ ਚੁਕੀ ਹੈ ਅਤੇ ਉਹ ਆਪਣੇ ਹਿੱਸੇ 'ਚ ਆਈ ਜਗ੍ਹਾ 'ਤੇ ਫੈਕਟਰੀ ਲਗਾ ਰਹੇ ਹਨ। ਜਦ ਕਿ ਇੰਦਰ ਸੇਖੜੀ ਵਲੋਂ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ ਦੇ ਕੰਮ ਨੂੰ ਰੁਕਵਾਇਆ ਗਿਆ ਹੈ ਅਤੇ ਇਸ ਬਾਰੇ ਉਨ੍ਹਾਂ ਵਲੋਂ ਪੁਲਸ ਪ੍ਰਸ਼ਾਸ਼ਨ ਨੂੰ ਵੀ ਸੂਚਿਤ ਕੀਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News