ਬਜਟ ਸੈਸ਼ਨ ''ਚ ਸਰਕਾਰ ਦੇ ਝੂਠ ਨੂੰ ਬੇਨਕਾਬ ਕਰਾਂਗੇ : ਪਰਮਿੰਦਰ ਢੀਂਡਸਾ
Monday, Mar 05, 2018 - 02:24 PM (IST)
ਸੁਨਾਮ, ਊਧਮ ਸਿੰਘ ਵਾਲਾ (ਮੰਗਲਾ, ਬਾਂਸਲ)—ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ 'ਚ ਸਰਕਾਰ ਦੇ ਝੂਠ ਨੂੰ ਅਕਾਲੀ-ਭਾਜਪਾ ਬੇਨਕਾਬ ਕਰੇਗੀ। ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਭੱਜ ਚੁਕੀ ਹੈ ਜਦੋਂਕਿ ਮੁੱਖ ਮੰਤਰੀ 150 ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕਰ ਰਹੇ ਹਨ। ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਨਿਰਾਸ਼ ਹੈ। ਕਿਸੇ ਵੀ ਪੱਖ ਤੋਂ ਸਰਕਾਰ ਨੇ ਲੋਕ ਹਿੱਤ 'ਚ ਗੱਲ ਨਹੀਂ ਕੀਤੀ। ਢੀਂਡਸਾ ਨੇ ਕਿਹਾ ਕਿ ਵਿਕਾਸ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਗਰੀਬਾਂ ਦੀਆਂ ਮੁੱਢਲੀਆਂ ਲੋੜਾਂ, ਸਰਕਾਰੀ ਦਫਤਰਾਂ ਵਿਚ ਲੋਕਾਂ ਨੂੰ ਇਨਸਾਫ, ਇਨ੍ਹਾਂ ਸਾਰੇ ਮੁੱਦਿਆਂ 'ਤੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਢੀਂਡਸਾ ਨੇ ਬਜਟ ਸੈਸ਼ਨ ਨੂੰ 15 ਦਿਨਾਂ ਤੋਂ 10 ਦਿਨ ਕਰ ਦੇਣ 'ਤੇ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਗੀਰਥ ਰਾਏ ਗੀਰਾ ਅਤੇ ਹੋਰ ਹਾਜ਼ਰ ਸਨ।
