ਫਿਰ ਭਿੜੇ ਗੱਬਰ ਭਰਾ ਜੁਡੀਸ਼ੀਅਲ ਕੰਪਲੈਕਸ ''ਚ

Friday, Sep 29, 2017 - 10:33 AM (IST)

ਫਿਰ ਭਿੜੇ ਗੱਬਰ ਭਰਾ ਜੁਡੀਸ਼ੀਅਲ ਕੰਪਲੈਕਸ ''ਚ

ਅੰਮ੍ਰਿਤਸਰ (ਜ. ਬ.) - ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ ਤੇ ਉਸ ਦੇ ਭਰਾ ਪ੍ਰਦੀਪ ਗੱਬਰ 'ਚ ਚੱਲ ਰਿਹਾ ਟਕਰਾਅ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਉਹ ਜੁਡੀਸ਼ੀਅਲ ਕੰਪਲੈਕਸ ਵਿਚ ਭਿੜ ਗਏ। ਇਸ ਮਾਮਲੇ ਨੂੰ ਲੈ ਕੇ ਪ੍ਰਦੀਪ ਗੱਬਰ ਨੇ ਇਕ ਲਿਖਤੀ ਸ਼ਿਕਾਇਤ ਕੋਰਟ ਕੰਪਲੈਕਸ ਚੌਕੀ ਵਿਚ ਦਿੱਤੀ ਹੈ। 
ਜਾਣਕਾਰੀ ਅਨੁਸਾਰ ਪ੍ਰਦੀਪ ਨੇ ਦੱਸਿਆ ਕਿ ਓਮ ਪ੍ਰਕਾਸ਼ ਗੱਬਰ ਤੇ ਉਸ ਵਿਚ ਜਾਇਦਾਦ ਨੂੰ ਲੈ ਕੇ ਅਦਾਲਤ 'ਚ ਕੇਸ ਚੱਲ ਰਿਹਾ ਹੈ ਤੇ ਜਦੋਂ ਉਹ ਅਦਾਲਤ ਵਿਚੋਂ ਬਾਹਰ ਆਇਆ ਤਾਂ ਓਮ ਪ੍ਰਕਾਸ਼ ਗੱਬਰ, ਉਸ ਦੇ ਪੁੱਤਰ ਤੇ ਨੌਕਰ ਕੋਰਟ ਕੰਪਲੈਕਸ ਵਿਚ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਕੋਰਟ ਕੰਪਲੈਕਸ ਚੌਕੀ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਦੇ ਭਰਾ ਵਿਰੁੱਧ ਬਣਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਹੈ। 
ਦੂਜੇ ਪਾਸੇ ਓਮ ਪ੍ਰਕਾਸ਼ ਗੱਬਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਕਿਹਾ ਕਿ ਪ੍ਰਦੀਪ ਗੱਬਰ ਨੇ ਪਹਿਲਾਂ ਵੀ ਕੋਰਟ ਕੰਪਲੈਕਸ ਵਿਚ ਉਸ ਦੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਸੀ ਤੇ ਅੱਜ ਫਿਰ ਝੂਠੀ ਸ਼ਿਕਾਇਤ ਕਰ ਕੇ ਪੁਲਸ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਿਹਾ ਹੈ। ਰਹੀ ਗੱਲ ਉਸ ਦੇ ਪੁੱਤਰ ਦੀ ਤਾਂ ਉਹ ਉਸ ਦੇ ਨਾਲ ਹੀ ਨਹੀਂ ਗਿਆ।  


Related News