ਸਾਬਕਾ CM ਚੰਨੀ ਨੇ ਭੋਜਪੁਰੀ ਗੀਤਾਂ ''ਤੇ ਪਾਇਆ ਭੰਗੜਾ, ਪਰਵਾਸੀ ਮਜ਼ਦੂਰਾਂ ਨਾਲ ਮਨਾਈ ਹੋਲੀ (ਵੀਡੀਓ)

Monday, Mar 25, 2024 - 06:50 PM (IST)

ਸਾਬਕਾ CM ਚੰਨੀ ਨੇ ਭੋਜਪੁਰੀ ਗੀਤਾਂ ''ਤੇ ਪਾਇਆ ਭੰਗੜਾ, ਪਰਵਾਸੀ ਮਜ਼ਦੂਰਾਂ ਨਾਲ ਮਨਾਈ ਹੋਲੀ (ਵੀਡੀਓ)

ਮੋਰਿੰਡਾ (ਕਮਲਜੀਤ) : ਅੱਜ ਜਿੱਥੇ ਸਾਰਾ ਦੇਸ਼ ਹੋਲੀ ਦੇ ਰੰਗ 'ਚ ਰੰਗਿਆ ਹੋਇਆ ਹੈ, ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਲੀ ਮਨਾਉਂਦੇ ਹੋਏ ਨਜ਼ਰ ਆਏ। ਉੁਨ੍ਹਾਂ ਦਾ ਹੋਲੀ ਮਨਾਉਣ ਦਾ ਅੰਦਾਜ਼ ਬਿਲਕੁਲ ਵੱਖਰਾ ਦਿਖਾਈ ਦਿੱਤਾ।

ਇਹ ਵੀ ਪੜ੍ਹੋ : PSEB ਨੇ ਨਵੇਂ ਸੈਸ਼ਨ ਲਈ ਸਕੂਲਾਂ ਨੂੰ ਜਾਰੀ ਕੀਤੇ ਹੁਕਮ, ਪੜ੍ਹੋ ਕੀ ਹੈ ਪੂਰੀ ਖ਼ਬਰ

ਚਰਨਜੀਤ ਚੰਨੀ ਨੇ ਬਿਹਾਰ ਅਤੇ ਯੂ. ਪੀ. ਦੇ ਪਰਵਾਸੀ ਮਜ਼ਦੂਰਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਇਸ ਦੇ ਨਾਲ ਹੀ ਉਹ ਪਰਵਾਸੀ ਮਜ਼ਦੂਰਾਂ ਨਾਲ ਭੋਜਪੁਰੀ ਗੀਤਾਂ 'ਤੇ ਥਿਰਕਦੇ ਹੋਏ ਵੀ ਦਿਖੇ। ਅੱਜ ਪੂਰੇ ਦੇਸ਼ 'ਚ ਹੋਲੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਹੋਲੇ ਮਹੱਲੇ 'ਤੇ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਇਹ ਕੰਮ, ਹਰਜੋਤ ਬੈਂਸ ਦੀ ਪਈ ਨਜ਼ਰ ਤਾਂ ਦੇਖੋ ਕੀ ਹੋਇਆ (ਵੀਡੀਓ)

ਬੱਚੇ, ਬਜ਼ੁਰਗ ਅਤੇ ਹਰ ਛੋਟਾ-ਵੱਡਾ ਵਿਅਕਤੀ ਅੱਜ ਦੇ ਦਿਨ ਕੰਮਕਾਰ ਛੱਡ ਕੇ ਰੰਗਾਂ 'ਚ ਰੰਗਿਆ ਹੋਇਆ ਹੈ। ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਹੋਰ ਸਿਆਸੀ ਆਗੂਆਂ ਨੇ ਵੀ ਆਪੋ-ਆਪਣੇ ਪਰਿਵਾਰਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News