ਡੀ. ਸੀ. ਵਲੋਂ ਚੋਣਾਂ ਦੌਰਾਨ ਨਗਦੀ ਤੇ ਹੋਰ ਸਮੱਗਰੀ ਨੂੰ ਜ਼ਬਤ ਮਾਮਲਿਆਂ ਦੇ ਨਿਪਟਾਰੇ ਲਈ ਕਮੇਟੀ ਦਾ ਗਠਨ

03/19/2024 5:44:03 PM

ਜਲੰਧਰ (ਬਿਊਰੋ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ’ਚ ਆਦਰਸ਼ ਚੋਣ ਜ਼ਾਬਤੇ ਨੂੰ ਸ਼ਖਤੀ ਨਾਲ ਲਾਗੂ ਕਰਨ ਲਈ ਉਡੱਣ ਦਸਤੇ, ਨਿਗਰਾਨ ਟੀਮਾਂ ਅਤੇ ਆਬਕਾਰੀ ਟੀਮਾਂ ਵੱਲੋਂ ਜ਼ਬਤ ਕੀਤੀ ਜਾਣ ਵਾਲੀ ਨਗਦੀ ਅਤੇ ਹੋਰ ਸਮੱਗਰੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਕਮੇਟੀ ’ਚ ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ ਚੇਅਰਮੈਨ ਜਦਕਿ ਡਿਪਟੀ ਕੰਟਰੋਲਰ (ਵਿੱਤ ਅਤੇ ਲੇਖਾ) ਅਮਨ ਮੈਨੀ ਅਤੇ ਜ਼ਿਲ੍ਹਾ ਖ਼ਜਾਨਾ ਅਫ਼ਸਰ ਮਨਜੀਤ ਕੌਰ ਮੈਂਬਰ ਹੋਣਗੇ। ਸਾਰੰਗਲ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕਮੇਟੀ ਵਲੋਂ ਚੋਣਾਂ ਦੌਰਾਨ ਨਗਦੀ ਅਤੇ ਹੋਰ ਵਸਤੂਆਂ ਨੂੰ ਜ਼ਬਤ ਕਰਕੇ ਛੱਡਣ/ਜਾਰੀ ਕਰਨ ਸਬੰਧੀ ਫੈਸਲਾ ਲਿਆ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। 
ਉਨ੍ਹਾਂ ਕਿਹਾ ਕਿ ਇਹ ਕਮੇਟੀ ਪੁਲਸ, ਐੱਸ. ਐੱਸ. ਟੀ. ਜਾਂ ਏ. ਐੱਫ. ਟੀ. ਵਲੋਂ ਜ਼ਬਤ ਕੀਤੇ ਗਏ ਹਰੇਕ ਮਾਮਲੇ ਦੀ ਖੁਦ ਜਾਂਚ ਕਰੇਗੀ ਅਤੇ ਇਹ ਪੁਸ਼ਟੀ ਹੋਣ ’ਤੇ ਕਿ ਜ਼ਬਤ ਕੀਤੀ ਗਈ ਸਮੱਗਰੀ ਕਿਸੇ ਰਾਜਨੀਤਿਕ ਦਲ ਜਾਂ ਉਮੀਦਵਾਰ ਨਾਲ ਜੁੜੀ ਹੋਈ ਨਹੀਂ ਹੈ, ਸਮੱਗਰੀ ਨੂੰ ਛੱਡਣ ਸਬੰਧੀ ਆਦੇਸ਼ ਜਾਰੀ ਕਰੇਗੀ।  

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼

ਉਨ੍ਹਾਂ ਦੱਸਿਆ ਕਿ ਜੇਕਰ ਸਬੰਧਿਤ ਵਿਅਕਤੀ ਵਲੋਂ ਜ਼ਬਤ ਕੀਤੀ ਗਈ ਸਮੱਗਰੀ ਨੂੰ ਜਾਇਜ਼ ਬਣਾਉਣ ਵਾਲਾ ਕੋਈ ਸਬੂਤ ਪੇਸ਼ ਕੀਤਾ ਜਾਂਦਾ ਹੈ ਤਾਂ ਕਮੇਟੀ ਇਸ ਤਰ੍ਹਾਂ ਦੀ ਨਗਦੀ ਜਾਂ ਹੋਰ ਜ਼ਬਤ ਸਮੱਗਰੀ ਨੂੰ ਉਸ ਨੂੰ ਸੌਂਪਣ ’ਤੇ ਫੈਸਲਾ ਲਏਗੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਦ ਰਾਸ਼ੀ ਲੈਕੇ ਜਾਣ ਦੀ ਸੀਮਾ 50,000 ਰੁਪਏ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ 50,000 ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਜਾਣ ਵਾਲੇ ਲੋਕਾਂ ਨੂੰ ਨਿਰਧਾਰਿਤ ਰਾਸ਼ੀ ਤੋਂ ਵੱਧ ਨਗਦੀ ਲੈ ਕੇ ਜਾਣ ਲਈ ਬੈਂਕ ਦੀ ਰਸੀਦ ਜਾਂ ਨਗਦੀ ਦੀ ਪ੍ਰਮਾਣਿਕਤਾ ਸਿੱਧ ਕਰਨ ਵਾਲਾ ਸਬੂਤ ਆਪਣੇ ਕੋਲ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ : ਚੋਣ ਅਫ਼ਸਰ ਵਲੋਂ ਸਖ਼ਤ ਹਿਦਾਇਤਾਂ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News