ਰਾਕ ਗਾਰਡਨ ਦੇਖਣ ਪੁੱਜੇ ਵਿਦੇਸ਼ੀ ਮਹਿਮਾਨ ਭਾਰਤੀ ਰੰਗ 'ਚ ਰੰਗੇ, ਪਾਇਆ ਭੰਗੜਾ ਤੇ ਹੱਥਾਂ 'ਤੇ ਲਵਾਈ ਮਹਿੰਦੀ (ਤਸਵੀਰਾਂ)

03/30/2023 12:20:34 PM

ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਬੀਤੇ ਦਿਨ ਚੱਲੀ ਜੀ-20 ਦੀ ਦੂਜੀ ਬੈਠਕ ਦੇ ਪਹਿਲੇ ਦਿਨ ਵਿਦੇਸ਼ੀ ਮਹਿਮਾਨ ਸ਼ਾਮ ਨੂੰ ਰਾਕ ਗਾਰਡਨ ਦੇਖਣ ਪਹੁੰਚੇ। ਇਸ ਦੌਰਾਨ ਗੁਲਾਬ ਦਾ ਫੁੱਲ ਦੇ ਕੇ ਵਿਦੇਸ਼ੀ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਗਿਆ। ਪ੍ਰਸ਼ਾਸਨ ਦੇ ਸੈਰ-ਸਪਾਟਾ ਵਿਭਾਗ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਸੁਆਗਤ ਲਈ ਮੌਕੇ ’ਤੇ ਮੌਜੂਦ ਸਨ। ਪ੍ਰੋਗਰਾਮ ਦੌਰਾਨ ਪੰਜਾਬੀ ਕਲਾਕਾਰਾਂ ਨੇ ਭੰਗੜਾ ਪਾਇਆ। ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਵੀ ਉਨ੍ਹਾਂ ਨਾਲ ਭੰਗੜਾ ਪਾਇਆ। ਨਾਲ ਹੀ ਕੁੱਝ ਪ੍ਰਤੀਨਿਧੀਆਂ ਨੇ ਹੱਥਾਂ ’ਤੇ ਮਹਿੰਦੀ ਵੀ ਲਵਾਈ। ਵਿਦੇਸ਼ੀ ਮਹਿਮਾਨ ਭਾਰਤੀ ਰੰਗ 'ਚ ਰੰਗੇ ਹੋਏ ਵਿਖਾਈ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ’ਚ ਉਦਯੋਗਾਂ ਨੂੰ ਝਟਕਾ, ਬਿਜਲੀ ਦੀਆਂ ਕੀਮਤਾਂ 'ਚ 10 ਫ਼ੀਸਦੀ ਵਾਧਾ

PunjabKesari

ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਰਾਕ ਗਾਰਡਨ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਸਵ. ਨੇਕ ਚੰਦ ਵਲੋਂ ਵੇਸਟ ਚੀਜਾਂ ਤੋਂ ਇਸ ਗਾਰਡਨ ਦਾ ਨਿਰਮਾਣ ਕੀਤਾ ਗਿਆ। ਗਾਰਡਨ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਉਨ੍ਹਾਂ ਨੂੰ ਦੱਸਿਆ ਗਿਆ। ਪ੍ਰਤੀਨਿਧੀਆਂ ਨੇ ਗਾਰਡਨ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ। ਪ੍ਰੋਗਰਾਮ ਦੌਰਾਨ ਕਲਾਕਾਰਾਂ ਵਲੋਂ ਸੱਭਿਆਚਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਜਾਰੀ ਹੋਣ ਮਗਰੋਂ ਅੰਮ੍ਰਿਤਸਰ ਪੁਲਸ ਨੇ ਤਿਆਰ ਕੀਤਾ ਬਲਿਊ ਪ੍ਰਿੰਟ

PunjabKesari
150 ਮੈਂਬਰ ਬੈਠਕ ’ਚ ਹਿੱਸਾ ਲੈਣ ਲਈ ਸ਼ਹਿਰ ਪਹੁੰਚੇ
ਦੱਸ ਦਈਏ ਕਿ ਜੀ-20 ਦੀ ਦੂਜੀ ਬੈਠਕ ਆਈ. ਟੀ. ਪਾਰਕ ਸਥਿਤ ਹੋਟਲ ਲਲਿਤ 'ਚ 29 ਤੋਂ 31 ਮਾਰਚ ਤੱਕ ਐਗਰੀਕਲਚਰ ਵਰਕਿੰਗ ਗਰੁੱਪ ’ਤੇ ਹੋ ਰਹੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 150 ਮੈਂਬਰ ਬੈਠਕ 'ਚ ਹਿੱਸਾ ਲੈਣ ਲਈ ਸ਼ਹਿਰ ਪਹੁੰਚੇ ਹਨ। ਉਹ ਆਈ. ਟੀ. ਪਾਰਕ ਸਥਿਤ ਹੋਟਲ ਲਲਿਤ ਅਤੇ ਉਦਯੋਗਿਕ ਖੇਤਰ ਸਥਿਤ ਹੋਟਲ ਹਯਾਤ 'ਚ ਰੁਕੇ ਹਨ।

PunjabKesari

ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਮਹਿਮਾਨਾਂ ਲਈ ਰਾਕ ਗਾਰਡਨ 'ਚ ਡਿਨਰ ਦਾ ਪ੍ਰਬੰਧ ਕੀਤਾ ਗਿਆ, ਜਦੋਂਕਿ 30 ਮਾਰਚ ਨੂੰ ਲੇਕ ਕਲੱਬ ਅਤੇ 31 ਮਾਰਚ ਨੂੰ ਹਰਿਆਣਾ ਸਰਕਾਰ ਪਿੰਜੌਰ ਗਾਰਡਨ 'ਚ ਡਿਨਰ ਦਾ ਪ੍ਰਬੰਧ ਕਰੇਗੀ। ਇਸ ਦੌਰਾਨ ਸੁਖ਼ਨਾ ਝੀਲ ’ਤੇ ਵੀ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਬੈਠਕ ਸਬੰਧੀ ਸ਼ਹਿਰ ਦੇ ਕਈ ਹਿੱਸਿਆਂ 'ਚ ਸੁੰਦਰੀਕਰਨ ਦਾ ਕੰਮ ਕੀਤਾ ਗਿਆ ਹੈ। ਬੁੱਧਵਾਰ ਰਾਕ ਗਾਰਡਨ 'ਚ ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਨਿਤਿਨ ਯਾਦਵ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News