ਜ਼ਬਰਨ ਚੋਣ ਡਿਊਟੀ ਬਣੀ ਆਫਤ... ਮਹਿਲਾ ਅਧਿਆਪਕ ਤਣਾਅ ’ਚ !

Monday, Nov 01, 2021 - 01:09 PM (IST)

ਜ਼ਬਰਨ ਚੋਣ ਡਿਊਟੀ ਬਣੀ ਆਫਤ... ਮਹਿਲਾ ਅਧਿਆਪਕ ਤਣਾਅ ’ਚ !

ਅੰਮ੍ਰਿਤਸਰ (ਇੰਦਰਜੀਤ) : ਚੋਣ ਸਬੰਧੀ ਕੰਮ ਲਈ ਸਕੂਲੀ ਮਹਿਲਾ ਟੀਚਰਾਂ ਨੂੰ ਆਪਣੇ ਪੂਰੇ ਦਿਨ ਦੀ ਡਿਊਟੀ ਉਪਰੰਤ ਵਧੀਕ ਤੌਰ ’ਤੇ ਲੋਕਾਂ ਦੇ ਘਰ-ਘਰ ਜਾ ਕੇ ਵੋਟ ਬਣਾਉਣ ਦਾ ਕੰਮ ਦਿੱਤਾ ਜਾ ਰਿਹਾ ਹੈ, ਜਿਸ ’ਚ ਅਧਿਆਪਕਾਵਾਂ ਬੇਹੱਦ ਤਣਾਅ ’ਚ ਹਨ। ਇਸ ਜ਼ਬਰਦਸਤੀ ਦਿੱਤੇ ਗਏ ਚੋਣ ਹੁਕਮਾਂ ’ਤੇ ਜ਼ਿਆਦਾਤਰ ਸੁਣਵਾਈ ਹੋਣ ਦੇ ਆਸਾਰ ਨਹੀਂ ਹੁੰਦੇ, ਇਸ ਲਈ ਇਸ ਸਬੰਧੀ ਸਿੱਧੇ ਤੌਰ ’ਤੇ ਟੀਚਰਾਂ ਫ਼ਰਿਆਦ ਤੱਕ ਵੀ ਨਹੀਂ ਕਰ ਸਕਣਗੀਆਂ ਹਨ। ਉੱਧਰ ਅਸਲੀਅਤ ਇਹ ਹੈ ਕਿ ਇਸ ਬੇਹੱਦ ਔਖੇ ਕੰਮ ਨੂੰ ਕਰਨ ਲਈ ਔਰਤਾਂ ਕਦੇ ਵੀ ਤਿਆਰ ਨਹੀਂ ਹਨ, ਉਥੇ ਹੀ ਦੂਜੇ ਪਾਸੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਅਧਿਆਪਕਾਵਾਂ ਤੋਂ ਚੋਣਾਂ ਸਬੰਧੀ ਕੰਮ ਕਰਵਾਉਣ ’ਤੇ ਸਖ਼ਤ ਪ੍ਰਕਿਰਿਆ ਜਾਹਿਰ ਕੀਤੀ ਹੈ। ਇਸ ’ਚ ਵੱਖ-ਵੱਖ ਸਮਾਜ ਦੇ ਵਰਗਾਂ ਦਾ ਪ੍ਰਸ਼ਨ ਹੈ ਕਿ ਸਰਕਾਰ ਕੋਲ ਇਨ੍ਹਾਂ ਅਧਿਆਪਕਾਵਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਪ੍ਰਬੰਧ ਦੀ ਕੀ ਯੋਜਨਾ ਹੈ? ਕੋਈ ਸਿੱਧੇ ਤੌਰ ’ਤੇ ਇਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਅੱਗੇ ਤਾਂ ਨਹੀਂ ਆ ਸਕਦਾ ਪਰ ਸਮਾਜ ਦੇ ਬੁੱਧੀਜੀਵੀ ਵਰਗ ਨੇ ਇਸ ਨੂੰ ਔਰਤਾਂ ਦੀ ਬੰਧੂਆਂ ਮਜ਼ਦੂਰੀ ਕਰਾਰ ਦਿੱਤਾ ਹੈ । ਦੱਸਿਆ ਜਾਂਦਾ ਹੈ ਕਿ ਸਕੂਲ ਦੀਆਂ ਟੀਚਰਾਂ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਸਕੂਲ ’ਚ ਆਪਣੀ ਨਿਯਮਿਤ ਤੌਰ ’ਤੇ ਡਿਊਟੀ ਕਰਨਗੀਆਂ। ਇਸ ਉਪਰੰਤ ਤੁਰੰਤ 3 ਵਜੇ ਤੋਂ ਹੀ ਉਨ੍ਹਾਂ ਦੀ ਚੋਣ ਡਿਊਟੀ ਸ਼ੁਰੂ ਹੋ ਜਾਵੇਗੀ ਅਤੇ ਉਹ ਘਰ-ਘਰ ਜਾ ਕੇ ਵੋਟਾਂ ਬਣਾਉਣਗੀਆਂ। ਉਨ੍ਹਾਂ ਦੀ ਡਿਊਟੀ ਹੈ ਕਿ ਜਿਨ੍ਹਾਂ ਲੋਕਾਂ ਦੀ ਵੋਟ ਨਹੀਂ ਹੈ ਉਨ੍ਹਾਂ ਦੀ ਵੋਟ ਬਣਾਈ ਜਾਵੇਗੀ ਅਤੇ ਜੋ ਵੋਟਰ ਇਸ ਦੁਨੀਆ ’ਚ ਨਹੀਂ ਹਨ, ਉਨ੍ਹਾਂ ਦੀਆਂ ਵੋਟਾਂ ਨੂੰ ਰੱਦ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਖੇਤੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

ਬੇਹੱਦ ਔਖੀ ਹੈ ਇਹ ਚੋਣ ਡਿਊਟੀ!
ਅਧਿਆਪਕਾਵਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਕੰਮ ਬੇਹੱਦ ਮੁਸ਼ਕਲ ਹੈ। ਸਵੇਰੇ ਸਕੂਲ ਜਾਣ ਤੋਂ ਪਹਿਲਾਂ ਤਿਆਰ ਹੋਣ ਲਈ ਅਧਿਆਪਕਾਵਾਂ ਨੂੰ ਆਪਣੇ ਪਰਿਵਾਰ ਲਈ ਨਾਸ਼ਤਾ ਆਦਿ ਦਾ ਪ੍ਰਬੰਧ ਕਰਨਾ, ਬੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰਨਾ, ਘਰ ਦੀ ਸਾਫ਼-ਸਫਾਈ ਕਰਨਾ, ਬਜ਼ੁਰਗਾਂ ਦੀ ਦੇਖਭਾਲ ਆਦਿ ਘਰੇਲੂ ਕਾਰਜ ਔਰਤ ਦੇ ਹੀ ਜਿੰਮੇ ਆਉਂਦੇ ਹਨ। ਜ਼ਿਆਦਾਤਰ ਇਸ ’ਚ ਔਰਤ ਨੂੰ ਸਵੇਰੇ 5 ਵਜੇ ਤੋਂ ਪਹਿਲਾਂ ਉੱਠਣਾ ਪੈਂਦਾ ਹੈ। ਖਾਸ ਤੌਰ ’ਤੇ ਨੌਕਰੀਪੇਸ਼ਾ ’ਤੇ ਜਾਣ ਵਾਲੀਆਂ ਔਰਤਾਂ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਹੈ, ਕਿਉਂਕਿ ਅਧਿਆਪਕ ਨੂੰ ਸਕੂਲ ’ਚ ਬੱਚਿਆਂ ਦੀ ਪਡ਼੍ਹਾਈ ਲਈ ਪਹਿਲਾਂ ਘਰੋਂ ਹੀ ਸਬਜੈਕਟ ਬਣਾਕੇ ਲਿਆਉਣਾ ਹੁੰਦਾ ਹੈ, ਉਥੇ ਹੀ ਇਸ ਦੀ ਰਿਵੀਜਨ ਲਈ ਵੀ ਇਕ ਘੰਟੇ ਤੋਂ ਜ਼ਿਆਦਾ ਸਮਾਂ ਚਾਹੀਦਾ ਹੈ। ਇਸ ਉਪਰੰਤ ਪੂਰੇ ਦਿਨ ਦੀ 6 ਘੰਟੇ ਦੀ ਡਿਊਟੀ ਦੇਣ ਉਪਰੰਤ ਅਚਾਨਕ ਵੋਟ ਆਦਿ ਬਣਾਉਣ ਲਈ ਘਰ-ਘਰ ਜਾਣਾ ਬੇਹੱਦ ਥਕਾਵਟ ਭਰਿਆ ਕੰਮ ਹੈ । ਇਸ ਉਪਰੰਤ 7 ਵਜੇ ਦੇ ਬਾਅਦ ਰਾਤ ਨੂੰ ਘਰ ਕਰਾਕੇ ਵੀ ਪਰਿਵਾਰ ਦਾ ਪੂਰਾ ਕੰਮ ਕਰਨਾ ਪੈਂਦਾ। ਮਾਪੇ ਕਹਿੰਦੇ ਹਨ ਕਿ ਅਧਿਆਪਕਾਵਾਂ ਪਹਿਲਾਂ ਹੀ ਇਸ ਕੰਮ ਤੋਂ ਪ੍ਰੇਸ਼ਾਨ ਹਨ ਇਹ ਉਨ੍ਹਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਜੋ ਕਿ ਅਸੱਭਯਤਾ ਹੈ ।

ਇਹ ਵੀ ਪੜ੍ਹੋ : ਉੱਪ-ਮੁੱਖ ਮੰਤਰੀ ਰੰਧਾਵਾ ਨੇ ਲਾਇਆ ਖੁੱਲ੍ਹਾ ਦਰਬਾਰ, ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ

ਬੱਚਿਆਂ ਦੀ ਪੜ੍ਹਾਈ ਅਤੇ ਬਜ਼ੁਰਗਾਂ ਦੀ ਸਮੱਸਿਆ
ਟੀਚਰਾਂ ਲਈ ਜਿੱਥੇ ਉਨ੍ਹਾਂ ਦੀ ਡਿਊਟੀ ਬੱਚਿਆਂ ਨੂੰ ਪਡ਼੍ਹਾਉਣ ਦੀ ਹੈ, ਉਥੇ ਸਕੂਲ ਆਉਣ ਉਪਰੰਤ ਉਹ ਆਪਣੇ ਬੱਚਿਆਂ ਨੂੰ ਵੀ ਪਡ਼੍ਹਾਉਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਹਾਲਾਤਾਂ ’ਚ ਜੇਕਰ ਅਧਿਆਪਕਾਵਾਂ ਸਕੂਲ ਤੋਂ ਛੁੱਟੀ ਉਪਰੰਤ ਘਰ-ਘਰ ਜਾ ਕੇ ਲੋਕਾਂ ਦੀਆਂ ਵੋਟਾਂ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਹੈ ਤਾਂ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕਾਫੀ ਮੁਸ਼ਕਲ ਆ ਸਕਦੀ ਹੈ, ਉਥੇ ਹੀ ਦੂਜੇ ਪਾਸੇ ਪਰਿਵਾਰ ਦੇ ਬਜ਼ੁਰਗਾਂ ਲਈ ਵੀ ਬੇਹੱਦ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਦਾ ਜ਼ਿਆਦਾਤਰ ਧਿਆਨ ਘਰੇਲੂ ਔਰਤਾਂ ਹੀ ਰੱਖਦੀਆਂ ਹਨ, ਜਦੋਂਕਿ ਸਿਹਤ ਸਬੰਧੀ ਸਹਾਇਤਾ ਲਈ ਔਰਤ ਦੇ ਬਿਨ੍ਹਾਂ ਹੋਰ ਕੋਈ ਨਹੀਂ ਕਰ ਪਾਉਂਦਾ।

ਸੇਵਾਮੁਕਤ ਲੋਕਾਂ ਦੀ ਲਈ ਜਾਵੇ ਸਹਾਇਤਾ
ਸਮਾਜ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਇਸ ਲਈ ਸੇਵਾਮੁਕਤ ਲੋਕਾਂ ਦੀ ਸਹਾਇਤਾ ਲਈ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਕੋਲ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਉਹ ਲੋਕ ਹਰ ਤਰ੍ਹਾਂ ਨਾਲ ਤਜ਼ਰਬੇਕਾਰ ਅਤੇ ਯੋਗ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪੈਸੇ ਬਚਾਉਣ ਲਈ ਅਧਿਆਪਕਾਵਾਂ ਦਾ ਸ਼ੋਸ਼ਣ ਕਰ ਰਹੀ ਹੈ।

ਸਰਦੀਆਂ ’ਚ ਡਿਊਟੀ ਸ਼ਾਮ 7 ਤੱਕ...5 ਵਜਦੇ ਹੀ ਹੋ ਜਾਂਦਾ ਹੈ ਹਨ੍ਹੇਰਾ
ਸਰਦੀਆਂ ਦੀ ਸ਼ੁਰੂਆਤ ’ਚ ਹੀ 5 ਵਜੇ ਦੇ ਬਾਅਦ ਸ਼ਾਮ ਪੈਣੀ ਸ਼ੁਰੂ ਹੋ ਜਾਂਦੀ ਹੈ ਜਦੋਂਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਸਮੱਸਿਆ ਵੱਧ ਜਾਂਦੀ ਹੈ, ਉਥੇ 7 ਵਜੇ ਤਾਂ ਕਾਫ਼ੀ ਰਾਤ ਨਜ਼ਰ ਵਿਖਾਈ ਦੇਣ ਲੱਗਦੀ ਹੈ। ਅਜਿਹੇ ਹਾਲਾਤਾਂ ’ਚ ਪੇਂਡੂ ਇਲਾਕਿਆਂ ’ਚ ਘਰ-ਘਰ ਜਾ ਕੇ ਵੋਟਾਂ ਲਈ ਔਰਤਾਂ ਤੋਂ ਚੋਣ ਸਬੰਧੀ ਕੰਮ ਕਰਵਾਉਣਾ ਕਿੱਥੋਂ ਤੱਕ ਉਚਿਤ ਹੈ । ਪ੍ਰਸ਼ਨ ਇਹ ਵੀ ਹੈ ਕਿ ਪ੍ਰਸ਼ਾਸਨ ਕੋਲ ਅੌਰਤਾਂ ਦੀ ਸੁਰੱਖਿਆ ਲਈ ਯੋਜਨਾ ਕੀ ਹੈ?

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News