ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ

08/22/2017 9:41:41 PM

ਚੰਡੀਗੜ੍ਹ— ਪੰਜਾਬੀ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੂੰ ਸਤਿੰਦਰ ਸੱਤੀ ਦੀ ਥਾਂ 'ਤੇ ਪੰਜਾਬ ਕਲ੍ਹਾ ਪ੍ਰੀਸ਼ਦ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਟੂਰਿਜ਼ਮ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਰਜੀਤ ਪਾਤਰ ਨੂੰ ਉਨ੍ਹਾਂ ਦੇ ਘਰ ਜਾ ਕੇ ਨਿਯੁਕਤੀ ਪੱਤਰ ਸੌਂਪਿਆ।
ਪਟਿਆਲਾ ਦੇ ਆਈ.ਟੀ.ਆਈ. 'ਚ ਲਗਾਏ ਰੁਜਗਾਰ ਮੇਲੇ 'ਚ ਪਹੁੰਚੇ ਬੇਰੁਜ਼ਗਾਰ ਨੌਜਵਾਨਾਂ ਨੇ ਪ੍ਰਬੰਧ ਬਿਹਤਰ ਨਾ ਹੋਣ ਕਾਰਨ ਪ੍ਰਦਰਸ਼ਨ ਕੀਤਾ, ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਰੁਜ਼ਗਾਰ ਮੇਲੇ 'ਚ ਬੁਲਾ ਲਿਆ ਗਿਆ ਜਦਕਿ ਕੰਪਨੀ ਅਧਿਕਾਰੀ ਪਹੁੰਚੇ ਹੀ ਨਹੀਂ। ਜਦਕਿ ਪ੍ਰਿੰਸੀਪਲ ਦਾ ਕਹਿਣਾ ਹੈ ਕਿ 22 ਨੂੰ ਸਿਰਫ ਇਕ ਕੰਪਨੀ ਨੇ ਆਉਣਾ ਸੀ ਤੇ 24-25 ਨੂੰ ਹੋਰ ਕੰਪਨੀਆਂ ਪਹੁੰਚ ਰਹੀਆਂ ਹਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।


Related News