ਮਰੀਜ਼ਾਂ ਦੀ ਸਹੂਲਤ ਲਈ ਹੁਣ PGI ’ਚ ਹਿੰਦੀ ਤੋਂ ਬਾਅਦ ਪੰਜਾਬੀ ਭਾਸ਼ਾ ਵੀ ਲਾਗੂ

06/28/2024 1:18:57 AM

ਚੰਡੀਗੜ੍ਹ (ਪਾਲ) : ਹੁਣ ਪੀ.ਜੀ.ਆਈ. ’ਚ ਮਰੀਜ਼ਾਂ ਦੀ ਸਹੂਲਤ ਲਈ ਪੰਜਾਬੀ ਭਾਸ਼ਾ ਦੀ ਵੀ ਵਰਤੋਂ ਕੀਤੀ ਜਾਵੇਗੀ। ਹਾਲ ਹੀ ’ਚ ਪੀ.ਜੀ.ਆਈ. ਦੇ ਡਾਇਰੈਕਟਰ ਨੇ ਹਿੰਦੀ ਦੀ ਪ੍ਰਮੁੱਖਤਾ ਨਾਲ ਵਰਤੋਂ ਸਬੰਧੀ ਡਾਕਟਰਾਂ ਨੂੰ ਹੁਕਮ ਦਿੱਤੇ ਸਨ। ਇਸ ਸਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ’ਚ ਸੋਧ1:02 AM 6/28/2024 ਕਰ ਕੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਨਵੇਂ ਸਰਕੂਲਰ ’ਚ ਡਾਇਰੈਕਟਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਮਰੀਜ਼ਾਂ ਦੀ ਸਹੂਲਤ ਅਨੁਸਾਰ ਓ.ਪੀ.ਡੀ., ਆਈ.ਪੀ.ਡੀ., ਪਰਚੀਆਂ/ਕਾਰਡ ਆਦਿ ਪੰਜਾਬੀ ਤੇ ਹਿੰਦੀ ’ਚ ਲਿਖਣ ਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀਆ ਹਦਾਇਤਾਂ ਦੇਣ ਲਈ ਜਿੰਨਾ ਸੰਭਵ ਹੋ ਸਕੇ, ਸਥਾਨਕ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਨ। ਬਿਮਾਰੀ ਬਾਰੇ ਜਾਗਰੂਕਤਾ ਲਈ ਬਣਾਈ ਗਈ ਵੀਡੀਓ ਪੰਜਾਬੀ ਤੇ ਹਿੰਦੀ ’ਚ ਤਿਆਰ ਕੀਤੀ ਜਾਵੇ।

ਇਹ ਫ਼ੈਸਲਾ 2015 ਤੋਂ ਸ਼ਹਿਰ ’ਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਸਰਕਾਰੀ ਕਾਲਜ ਸੈਕਟਰ-46 ਦੇ ਸਹਾਇਕ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਵੱਲੋਂ ਪੀ.ਜੀ.ਆਈ ਨੂੰ ਪੱਤਰ ਲਿਖਣ ਤੋਂ ਬਾਅਦ ਲਿਆ ਗਿਆ ਹੈ। ਇਸ ਪੱਤਰ ’ਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ’ਚ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ, ਬਿਹਾਰ ਤੇ ਹੋਰ ਕਈ ਰਾਜਾਂ ਤੋਂ ਮਰੀਜ਼ ਆਉਂਦੇ ਹਨ। ਪੰਜਾਬੀ ਇੱਥੋਂ ਦੀ ਸਥਾਨਕ ਭਾਸ਼ਾ ਹੈ ਤੇ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਜੇ ਗੱਲਬਾਤ ਤੇ ਕੰਮ ਸਥਾਨਕ ਭਾਸ਼ਾ ’ਚ ਕੀਤਾ ਜਾਵੇ ਤਾਂ ਇਸ ਦਾ ਮਰੀਜ਼ਾਂ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ- ਪਾਣੀ ਦੀ ਬੋਤਲ ਦੇ ਪੈਸੇ ਮੰਗਣ ’ਤੇ ਦੋਆਬਾ ਚੌਕ ’ਚ ਗੁੰਡਾਗਰਦੀ, ਦੁਕਾਨਦਾਰ ਦੀ ਕੀਤੀ ਕੁੱਟਮਾਰ

ਪੰਜਾਬੀ ’ਚ ਬੋਰਡ ਬਣਾਉਣ ਲਈ ਭੇਜੇ 35 ਹਜ਼ਾਰ ਰੁਪਏ
ਪੰਡਤ ਰਾਓ ਧਰੇਨਵਰ ਨੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ ਤੇ ਰਾਜ ਭਾਸ਼ਾ ਐਕਟ 1963 ਦੀ ਸਹੀ ਢੰਗ ਨਾਲ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਾਰੇ ਬੋਰਡ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਰੱਖਣ ਲਈ ਡਾਇਰੈਕਟਰ ਪੀ.ਜੀ.ਆਈ ਨੂੰ 35,000 ਰੁਪਏ ਦਾ ਡਿਮਾਂਡ ਡਰਾਫਟ ਵੀ ਭੇਜਿਆ ਹੈ, ਜਿਸ ’ਚ ਪੰਜਾਬੀ ਸਿਖਰ ''ਤੇ, ਉਸ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਹੈ। ਰਾਜ ਭਾਸ਼ਾ ਐਕਟ 1965 ਅਨੁਸਾਰ ਚੰਡੀਗੜ੍ਹ ‘ਬੀ’ ਖੇਤਰ ਅਧੀਨ ਆਉਂਦਾ ਹੈ, ਜਿਸ ’ਚ ਸਾਰੇ ਬੋਰਡ ਤਿੰਨ ਭਾਸ਼ਾਵਾਂ ’ਚ ਹੋਣਗੇ। ਪ੍ਰੋ. ਰਾਓ ਦਾ ਕਹਿਣਾ ਹੈ ਕਿ ਪੀ.ਜੀ.ਆਈ. ’ਚ ਹਿੰਦੀ ਦੇ ਸਾਈਨ ਬੋਰਡ ਤਾਂ ਲਾਏ ਹਨ ਪਰ ਉਨ੍ਹਾਂ ’ਚ ਪੰਜਾਬੀ ਨੂੰ ਅਣਦੇਖਿਆ ਕੀਤਾ ਗਿਆ ਹੈ। ਅੰਗਰੇਜ਼ੀ ਨੂੰ ਸਿਖਰ ’ਤੇ ਰੱਖਿਆ ਗਿਆ ਹੈ ਜਦਕਿ ਪਹਿਲਾਂ ਹਿੰਦੀ ਤੇ ਪੰਜਾਬੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅੰਗਰੇਜ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਡਾਕਟਰਾਂ ਨੂੰ ਮਰੀਜ਼ਾਂ ਨਾਲ ਪੰਜਾਬੀ ’ਚ ਗੱਲ ਕਰਨ ਤੇ ਦਵਾਈਆਂ ਪੰਜਾਬੀ ’ਚ ਲਿਖਣ ਲਈ ਕਹਿਣ। ਉਨ੍ਹਾਂ ਨੇ ਮਰੀਜ਼ਾਂ ਨਾਲ ਸਬੰਧਤ ਵੀਡੀਓ ਵੀ ਪੰਜਾਬੀ ’ਚ ਬਣਾਉਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਜੰਮੂ 'ਚ ਸ਼ਰਧਾਲੂਆਂ ਦੀ ਮੌਕੇ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ

ਪੰਡਤ ਧਰੇਨਵਰ ਹੁਣ ਤੱਕ 40 ਤੋਂ ਵੱਧ ਡਾਕਟਰਾਂ ਨੂੰ ਸਿਖਾ ਚੁੱਕੇ ਹਨ ਪੰਜਾਬੀ
ਪ੍ਰੋ. ਪੰਡਤ ਰਾਓ ਧਰੇਨਵਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਹਨ। ਉਹ ਪੀ.ਜੀ.ਆਈ. ’ਚ ਦੱਖਣ ਤੋਂ ਆਏ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਵੀ ਪੰਜਾਬੀ ਭਾਸ਼ਾ ਸਿਖਾਉਂਦੇ ਰਹੇ ਹਨ। ਹੁਣ ਤੱਕ ਉਹ 40 ਤੋਂ ਵੱਧ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਪੰਜਾਬੀ ਬੋਲਣਾ ਤੇ ਪੜ੍ਹਨਾ ਸਿਖਾ ਚੁੱਕੇ ਹਨ। ਇਸ ਸਮੇਂ ਉਹ ਪੀ.ਜੀ.ਆਈ ਦੇ 10 ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਪੰਜਾਬੀ ਸਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ’ਚ ਤਾਮਿਲਨਾਡੂ ਤੇ ਕੇਰਲ ਤੋਂ ਕਾਫ਼ੀ ਵਿਦਿਆਰਥੀ ਆਉਂਦੇ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਆਉਣ ਨਾਲ ਉਹ ਮਰੀਜ਼ਾਂ ਦੀ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਕਰਨਾਟਕ ਦੇ ਰਹਿਣ ਵਾਲੇ ਪ੍ਰੋ. ਰਾਓ ਦੀ ਪੰਜਾਬੀ ਭਾਸ਼ਾ ''ਤੇ ਚੰਗੀ ਪਕੜ ਹੈ। ਉਹ ਹੁਣ ਤੱਕ ਪੰਜਾਬੀ ’ਚ 12 ਕਿਤਾਬਾਂ ਲਿਖ ਚੁੱਕੇ ਹਨ ਤੇ ਇਸ ਦੇ ਨਾਲ ਹੀ ਉਹ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਤੇ ਜ਼ਫ਼ਰਨਾਮੇ ਦਾ ਪੰਜਾਬੀ ਤੋਂ ਕੰਨੜ ਭਾਸ਼ਾ ’ਚ ਅਨੁਵਾਦ ਵੀ ਕਰ ਚੁੱਕੇ ਹਨ। ਪੀ.ਜੀ.ਆਈ. ’ਚ ਦੱਖਣੀ ਭਾਰਤੀ ਡਾਕਟਰ ਤੇ ਨਰਸਾਂ ਹਨ, ਜੋ ਪੰਜਾਬੀ ਭਾਸ਼ਾ ਸਿੱਖਣਾ ਚਾਹੁੰਦੇ ਹਨ। ਪੰਡਿਤ ਰਾਓ ਅਨੁਸਾਰ ਸਥਾਨਕ ਭਾਸ਼ਾ ਜਾਣਨ ਨਾਲ ਡਾਕਟਰਾਂ ਤੇ ਮਰੀਜ਼ਾਂ ਵਿਚਕਾਰ ਤਾਲਮੇਲ ਬਹੁਤ ਵਧ ਜਾਂਦਾ ਹੈ।

ਇਹ ਵੀ ਪੜ੍ਹੋ- ਸੈਲਫੀ ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਹਿਲਾ ਫਾਰਮਾਸਿਸਟ, ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News