ਇਟਲੀ ਸਰਕਾਰ ਕਰੇ ਪੰਜਾਬੀ ਗੱਭਰੂ ਦੀ ਮੌਤ ਲਈ ਜਿੰਮੇਵਾਰ ਲੋਕਾਂ ‘ਤੇ ਕਾਰਵਾਈ : ਭਾਰਤ

Wednesday, Jun 26, 2024 - 09:25 PM (IST)

ਲੰਡਨ/ਰੋਮ, ਭਾਰਤ ਨੇ ਬੁੱਧਵਾਰ ਨੂੰ ਇਟਲੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਇਕ ਭਾਰਤੀ (ਪੰਜਾਬੀ) ਮਜ਼ਦੂਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਇਟਲੀ ਵਿਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਵਿਦੇਸ਼ ਮੰਤਰਾਲਾ ‘ਚ ਕੌਂਸਲਰ, ਪਾਸਪੋਰਟ,ਵੀਜਾ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਸਕੱਤਰ ਮੁਕਤੇਸ਼ ਪਰਦੇਸੀ ਨੇ ਵਿਦੇਸ਼ ਵਿੱਚ ਇਤਾਲਵੀ ਨਾਗਰੀਕ ਅਤੇ ਪ੍ਰਵਾਸੀ ਨੀਤੀਆਂ ਦੇ ਡਾਇਰੈਟਕਰ ਲੁਈਗੀ ਮਾਰੀਆ ਵਿਗਨਾਲੀ ਨੂੰ ਸਤਨਾਮ ਸਿੰਘ (31) ਦੀ ਮੌਤ ‘ਤੇ ਭਾਰਤ ਦੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ ਹੈ।
PunjabKesariਦੂਤਾਵਾਸ ਨੇ ਕਿਹਾ, "ਜ਼ਿੰਮੇਵਾਰਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਤਾਵਾਸ ਮਦਦ ਅਤੇ ਲਾਸ਼ ਦੀ ਬਰਾਮਦਗੀ ਲਈ ਸਤਨਾਮ ਸਿੰਘ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ।" ਇਕ ਖਬਰ ਏਜੰਸੀ ਮੁਤਾਬਕ ਯੂਰਪੀਅਨ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਚੈਂਬਰ ਵਿੱਚ ਗੱਲਬਾਤ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਬੁੱਧਵਾਰ ਨੂੰ ਸਤਨਾਮ ਸਿੰਘ ਦੀ ਭਿਆਨਕ ਅਤੇ ਅਣਮਨੁੱਖੀ ਮੌਤ ਨੂੰ ਯਾਦ ਕੀਤਾ। ਜਦੋਂ ਮੈਲੋਨੀ ਨੇ ਸਤਨਾਮ ਸਿੰਘ ਦੀ ਮੌਤ ਨੂੰ ਯਾਦ ਕੀਤਾ ਤਾਂ ਸਦਨ ਵਿੱਚ ਮੌਜੂਦ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਮਰਥਨ ਕੀਤਾ।PunjabKesari
ਲਾਤੀਨਾ ਵਿੱਚ ਸਟ੍ਰਾਬੇਰੀ ਪੈਕਿੰਗ ਮਸ਼ੀਨ ਦੁਆਰਾ ਸਤਨਾਮ ਸਿੰਘ ਦਾ ਹੱਥ ਕੱਟਿਆ ਗਿਆ ਸੀ, ਜਿਸ ਤੋਂ ਬਾਅਦ ਉਸਦੇ ਮਾਲਕ ਨੇ ਸਤਨਾਮ ਸਿੰਘ ਨੂੰ ਬਿਨਾਂ ਡਾਕਟਰੀ ਇਲਾਜ ਦੇ ਛੱਡ ਦਿੱਤਾ ਸੀ। ਮਾਲਕ ਸਤਨਾਮ ਸਿੰਘ ਨੂੰ ਉਸਦੇ ਕੱਟੇ ਹੋਏ ਹੱਥ ਸਣੇ ਉਸਦੇ ਘਰ ਬਾਹਰ ਛੱਡ ਆਇਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਪੋਸਟਮਾਰਟਮ ਦੇ ਸ਼ੁਰੂਆਤੀ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ANSA ਨੇ ਵੱਖਰੇ ਤੌਰ 'ਤੇ ਦੱਸਿਆ ਕਿ ਉਸ ਦੀ ਮੌਤ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ।

ਦੱਸ ਦਈਏ ਕਿ ਸਤਨਾਮ ਸਿੰਘ ਮੂਲ ਤੌਰ 'ਤੇ ਪੰਜਾਬ ਦੇ ਮੋਗਾ ਜ਼ਿਲਾ ਦਾ ਰਹਿਣ ਵਾਲਾ ਸੀ। 


DILSHER

Content Editor

Related News