ਡੇਂਗੂ ਤੋਂ ਬਚਾਅ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕਰਵਾਈ ਫੌਗਿੰਗ
Saturday, Oct 26, 2024 - 02:20 PM (IST)

ਸਮਰਾਲਾ (ਬੰਗੜ, ਗਰਗ) : ਸਥਾਨਕ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਫੌਗਿੰਗ ਕਰਵਾਈ ਗਈ ਤਾਂ ਜੋ ਮੱਛਰਾਂ ਤੋਂ ਬਚਾਅ ਹੋ ਸਕੇ।
ਸੈਨਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਤੇ ਇੰਸਪੈਕਟਰ ਸਿਕੰਦਰ ਸਿੰਘ ਬਾਠ ਵੱਲੋਂ ਡੇਂਗੂ ਦੇ ਬਚਾਅ ਲਈ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਕੂਲਰਾਂ ਆਦਿ ’ਚ ਪਾਣੀ ਲਗਾਤਾਰ ਖੜ੍ਹਾ ਨਾ ਰੱਖਿਆ ਜਾਵੇ ਅਤੇ ਆਲੇ-ਦੁਆਲੇ ਕੂੜਾ-ਕਰਕਟ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਖਾਣ-ਪੀਣ ਵਾਲਾ ਸਾਮਾਨ ਢੱਕ ਕੇ ਰੱਖਿਆ ਜਾਵੇ।