ਫੋਕਲ ਪੁਆਇੰਟ ਦੀਆਂ ਸਟਰੀਟ ਲਾਈਟਾਂ 10 ਦਿਨਾਂ ਤੋਂ ਬੰਦ
Tuesday, Sep 19, 2017 - 07:18 AM (IST)
ਤਰਨਤਾਰਨ, (ਧਰਮ ਪੰਨੂੰ)- ਫੋਕਲ ਪੁਆਇੰਟ ਤਰਨਤਾਰਨ ਦੀਆਂ ਸਟਰੀਟ ਲਾਈਟਾਂ ਦਾ ਬਹੁਤ ਮੰਦਾ ਹਾਲ ਹੈ। ਫੋਕਲ ਪੁਆਇੰਟ ਦੀਆਂ 4 ਸਟਰੀਟ ਲਾਈਟਾਂ ਪਿਛਲੇ 10 ਦਿਨਾਂ ਤੋ ਬੰਦ ਪਈਆਂ ਹਨ। ਸਬੰਧਤ ਵਿਭਾਗ ਨੂੰ ਕਈ ਵਾਰ ਕਹਿਣ 'ਤੇ ਵੀ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਲੋਕ ਸਵੇਰੇ ਅਤੇ ਸ਼ਾਮ ਨੂੰ ਇਨ੍ਹਾਂ ਸੜਕਾਂ 'ਤੇ ਸੈਰ ਕਰਦੇ ਸਨ ਪਰ ਜਿਸ ਦਿਨ ਤੋਂ ਲਾਈਟਾਂ ਬੰਦ ਹਨ, ਲੋਕ ਸੈਰ ਨਹੀਂ ਕਰਦੇ। ਹਨੇਰਾ ਹੋਣ ਕਰਕੇ ਬੀਤੇ ਸਮੇਂ 'ਚ ਲੁੱਟਾਂ-ਖੋਹਾਂ ਵੀ ਹੋ ਚੁੱਕੀਆਂ ਹਨ। ਫੋਕਲ ਪੁਆਇੰਟ ਅਤੇ ਅਮਨਦੀਪ ਐਵੇਨਿਊ ਕਾਲੋਨੀ ਦੇ ਲੋਕਾਂ ਲਈ ਲਾਈਟਾਂ ਬੰਦ ਹੋਣਾ ਵੱਡੀ ਪ੍ਰੇਸ਼ਾਨੀ ਹੈ। ਮੁਹੱਲੇ ਦੇ ਲੋਕਾਂ ਦੀ ਮੰਗ ਹੈ ਕਿ ਲਾਈਟਾਂ ਤੁਰੰਤ ਚਾਲੂ ਕੀਤੀਆਂ ਜਾਣ।
